ਨਵੀਂ ਦਿੱਲੀ- ਆਮ ਆਦਮੀ ਪਾਰਟੀ ਅੰਦਰ ਜਾਰੀ ਘਮਾਸਾਨ ਦਰਮਿਆਨ ਪਾਰਟੀ ਦੇ ਇਕ ਵਿਧਾਇਕ ਨੇ ਸ਼ਾਂਤੀ ਭੂਸ਼ਣ ਅਤੇ ਪ੍ਰਸ਼ਾਂਤ ਭੂਸ਼ਣ ਨਾਲ ਹੀ ਯੋਗੇਂਦਰ ਯਾਦਵ ਨੂੰ ਪਾਰਟੀ ਤੋਂ ਕੱਢਣ ਲਈ ਇਕ ਦਸਤਖਤ ਮੁਹਿੰਮ ਸ਼ੁਰੂ ਕੀਤੀ ਹੈ। ਕਰਾਵਲ ਨਗਰ ਤੋਂ 'ਆਪ' ਵਿਧਾਇਕ ਕਪਿਲ ਮਿਸ਼ਰਾ ਨੇ ਇਹ ਮੁਹਿੰਮ ਚਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵਿਧਾਇਕਾਂ ਨੂੰ ਉਨ੍ਹਾਂ 'ਤੇ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ। ਮਿਸ਼ਰਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਵਿਧਾਇਕਾਂ ਦੇ ਸਮਰਥਨ ਤੋਂ ਇਹ ਬੇਨਤੀ, ਵਾਪਸ ਆਉਣ 'ਤੇ ਅਰਵਿੰਦ ਕੇਜਰੀਵਾਲ ਜੀ ਨੂੰ ਦੇਵਾਂਗਾ। ਮੈਂ ਆਪਣੇ ਸਾਰੇ ਵਿਧਾਇਕਾਂ ਨੂੰ ਕਿਹਾ ਹੈ ਅਤੇ ਉਹ ਬੇਨਤੀ 'ਤੇ ਦਸਤਖਤ ਲਈ ਰਾਜ਼ੀ ਹਨ।
'ਆਪ' ਪਾਰਟੀ ਦੇ ਮੁਖੀ ਕੇਜਰੀਵਾਲ ਫਿਲਹਾਲ ਬੈਂਗਲੂਰ 'ਚ ਇਲਾਜ ਕਰਵਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ਇਸ ਮਹੀਨੇ ਦੇ ਅਖੀਰ 'ਚ 'ਆਪ' ਦੀ ਰਾਸ਼ਟਰੀ ਪ੍ਰੀਸ਼ਦ ਬੈਠਕ ਤੋਂ ਪਹਿਲਾਂ ਭੂਸ਼ਣ ਪਿਤਾ-ਪੁੱਤਰ ਅਤੇ ਯੋਗੇਂਦਰ ਯਾਦਵ ਵਿਰੁੱਧ ਹਰ ਢੰਗ ਨਾਲ ਮੋਰਚਾ ਖੋਲਣਾ ਚਾਹੁੰਦੇ ਹਨ। ਇਹ ਘਟਨਾ ਕ੍ਰਮ ਅਜਿਹੇ ਸਮੇਂ ਸ਼ੁਰੂ ਹੋਇਆ, ਜਦੋਂ 'ਆਪ' ਦੇ ਆਲਾ ਨੇਤਾਵਾਂ ਨੇ ਮੰਗਲਵਾਰ ਨੂੰ ਭੂਸ਼ਣ ਪਿਤਾ-ਪੁੱਤਰ ਤੇ ਯਾਦਵ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ 'ਤੇ ਹਾਲ ਹੀ 'ਚ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਹਰਾਉਣ ਅਤੇ ਉਸ ਦੇ ਅਕਸ ਨੂੰ ਖਰਾਬ ਕਰਨ ਲਈ ਕੰਮ ਕਰਨ ਦਾ ਦੋਸ਼ ਲਾਇਆ ਸੀ।
ਟੈਟੂ, ਲੰਬੇ ਵਾਲ ਵਾਲੇ ਲੜਕੇ ਹੁੰਦੇ ਹਨ ਗੁੰਡੇ- ਪੁਲਸ
NEXT STORY