ਬੈਂਗਲੂਰ- ਕਰਨਾਟਕ ਦੇ ਰਾਜਪਾਲ ਦੀ ਇਕ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਜਿਸ ਕਾਰਨ ਉਹ ਵਿਵਾਦਾਂ ਵਿਚ ਘਿਰ ਗਏ ਹਨ। ਕਰਨਾਟਕ ਦੇ ਰਾਜਪਾਲ ਵਜੁਭਾਈ ਪਟੇਲ ਵਿਵਾਦਾਂ 'ਚ ਘਿਰ ਗਏ ਹਨ। ਵਜੁਭਾਈ ਪਟੇਲ ਨੇ ਹਾਈਕੋਰਟ ਦੇ ਜੱਜਾਂ ਦੀ ਸਹੁੰ ਚੁੱਕ ਸਮਾਰੋਹ ਦੌਰਾਨ ਰਾਸ਼ਟਰੀ ਗੀਤ ਦਾ ਅਪਮਾਨ ਕੀਤਾ। ਜੱਜਾਂ ਦੀ ਸਹੁੰ ਚੁੱਕ ਸਮਾਰਹੋ ਦੌਰਾਨ ਜਿਵੇਂ ਹੀ ਰਾਸ਼ਟਰੀ ਗੀਤ ਵਜਣਾ ਸ਼ੂਰੂ ਹੋਇਆ, ਵਜੁਭਾਈ ਉੱਥੋਂ ਖੜ੍ਹੇ ਹੋ ਕੇ ਚਲ ਪਏ।
ਹਾਲਾਂਕਿ ਇਕ ਪਲ ਲਈ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਮੁੜ ਮੰਚ 'ਤੇ ਵਾਪਸ ਆ ਗਏ। ਇਸ ਤਰ੍ਹਾਂ ਰਾਸ਼ਟਰੀ ਗੀਤ ਦਾ ਅਪਮਾਨ ਕਰਨਾ ਵੱਡੇ ਵਿਵਾਦ ਦਾ ਕਾਰਨ ਬਣ ਗਿਆ ਹੈ। ਵਜੁਭਾਈ ਗੁਜਰਾਤ ਵਿਚ ਲੰਬੇ ਸਮੇਂ ਤਕ ਰਾਜਨੀਤੀ ਨਾਲ ਜੁੜੇ ਹਨ। ਉਹ ਕਰਨਾਟਕ ਦੇ ਰਾਜਪਾਲ ਦੇ ਨਾਲ-ਨਾਲ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਹਨ। ਉਨ੍ਹਾਂ ਦੀ ਇਸ ਗਲਤੀ ਕਾਰਨ ਹਰ ਪਾਸੇ ਆਲੋਚਨਾ ਹੋ ਰਹੀ ਹੈ।
ਆਰ-ਪਾਰ ਦੀ ਲੜਾਈ 'ਚ ਉਤਰੇ 'ਆਪ' ਨੇਤਾ
NEXT STORY