ਨਵੀਂ ਦਿੱਲੀ- ਕੋਲਾ ਘੁਟਾਲੇ 'ਚ ਇਕ ਹੇਠਲੀ ਅਦਾਲਤ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦੋਸ਼ੀ ਦੇ ਰੂਪ 'ਚ ਤਲੱਬ ਕੀਤੇ ਜਾਣ 'ਤੇ ਕਾਂਗਰਸ ਨੇ ਜਿੱਥੇ ਉਨ੍ਹਾਂ ਦਾ ਬਚਾਅ ਕੀਤਾ ਹੈ, ਉੱਥੇ ਹੀ ਭਾਰਤੀ ਜਨਤਾ ਪਾਰੀਟ ਨੇ ਤਿੱਖਾ ਹਮਲਾ ਬੋਲਿਆ ਹੈ। ਕਾਂਗਰਸ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਨੇ ਪੂਰੀ ਪਾਰਦਰਸ਼ਤਾ ਨਾਲ ਕੰਮ ਕੀਤਾ। ਕੋਲਾ ਬਲਾਕ ਵੰਡ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਨੇ ਸ਼੍ਰੀ ਸਿੰਘ ਦੇ ਵਿਰੁੱਧ ਕੋਈ ਟਿੱਪਣੀ ਨਹੀਂ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਹੇਠਲੀ ਅਦਾਲਤ ਦੇ ਆਦੇਸ਼ ਦੇ ਅਧਿਐਨ ਕਰਨ ਤੋਂ ਬਾਅਦ ਮਾਮਲੇ 'ਚ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਦੇ ਹੋਏ ਕੋਲਾ ਘੁਟਾਲੇ ਨੂੰ ਉਸ ਦੀ ਕਾਲੀ ਕਰਤੂਤ ਦੱਸਿਆ ਅਤੇ ਕਿਹਾ ਕਿ ਸ਼੍ਰੀ ਸਿੰਘ ਨੂੰ ਇਸ ਸਥਿਤੀ ਨੂੰ ਪਹੁੰਚਾਉਣ ਲਈ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਸਮਰਥਨ ਕਰ ਰਹੇ ਦਲ ਹੁਣ ਆਪਣੇ ਰੁਖ 'ਤੇ ਜ਼ਰੂਰ ਮੁੜ ਵਿਚਾਰ ਕਰਨਗੇ।
ਜੇ ਸਾਡੇ ਨੇਤਾ ਹੀ ਕਰਨਗੇ ਅਜਿਹਾ ਤਾਂ ਆਮ ਜਨਤਾ ਤੋਂ ਕੀ ਕੀਤੀ ਜਾਵੇ ਉਮੀਦ!
NEXT STORY