ਨਵੀਂ ਦਿੱਲੀ- ਵਿਕਟ ਕੀਪਰ ਬੱਲੇਬਾਜ਼ ਕੁਮਾਰ ਸੰਗਕਾਰਾ (124) ਤੇ ਤੀਲਕਰਤਨੇ ਦਿਲਸ਼ਾਨ (104) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਸ਼੍ਰੀਲੰਕਾ ਨੇ ਇਥੇ ਦੇ ਓਵਲ ਮੈਦਾਨ 'ਤੇ ਖੇਡੇ ਜਾ ਰਹੇ ਵਿਸ਼ਵ ਕੱਪ ਪੂਲ ਏ ਮੁਕਾਬਲੇ 'ਚ ਬੁੱਧਵਾਰ ਨੂੰ ਸਕਾਟਲੈਂਡ ਦੇ ਖਿਲਾਫ 9 ਵਿਕਟ ਖੁੰਝ ਕੇ 364 ਦਾ ਵਡਾ ਟੀਚਾ ਖੜਾ ਕਰ ਦਿੱਤਾ ਹੈ ।
ਆਈ.ਸੀ.ਸੀ ਕ੍ਰਿਕਟ ਵਿਸ਼ਵ ਕੱਪ ਦੇ ਗਰੁਪ ਏ ਦੇ ਇਕ ਮੁਕਾਬਲੇ 'ਚ ਸ਼੍ਰੀਲੰਕਾ ਨੇ ਸਕਾਟਲੈਂਡ ਨੂੰ 148 ਦੌੜਾਂ ਨਾਲ ਹਰਾ ਦਿੱਤਾ ਹੈ ਪਹਿਲਾਂ ਬੱਲੇਬਾਜੀ ਕਰਦੇ ਹੋਏ ਸ਼੍ਰੀਲੰਕਾ ਨੇ 9 ਵਿਕਟ 'ਤੇ 363 ਦੌੜਾਂ ਬਣਾਇਆ, ਇਸਦੇ ਜਵਾਬ 'ਚ ਸਕਾਟਲੈਂਡ ਦੀ ਟੀਮ 41.1 ਓਵਰ 'ਚ 215 ਦੌੜਾਂ 'ਤੇ ੜੇਰ ਹੋ ਗਈ। ਕੁਮਾਰ ਸੰਗਕਾਰਾ ਨੂੰ 95 ਗੇਂਦਾਂ 'ਚ 124 ਦੌੜਾਂ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦ ਮੈਚ ਚੁਣਿਆ ਗਿਆ।
ਟੀਮਾਂ ਇਸ ਤਰ੍ਹਾਂ ਹੈ :-
ਸ਼੍ਰੀਲੰਕਾ- ਲਾਹਿਰੂ ਤੀਰਿਮਾਨੇ, ਤੀਲਕਰਤਨੇ ਦਿਲਸ਼ਾਨ, ਕੁਮਾਰ ਸੰਗਕਾਰਾ ( ਵਿਕਟਕੀਪਰ), ਮਾਹੇਲਾ ਜੈਵਰਧਨੇ, ਏੰਜੇਲੋ ਮੈਥਿਊਜ (ਕਪਤਾਨ), ਦੁਸ਼ਮਾਂਤਾ ਚਮੀਰਾ, ਤੀਸ਼ਾਰਾ ਪਰੇਰਿਆ, ਕੁਸ਼ਾਲ ਪਰੇਰਿਆ, ਸੀਕੁਗੇ ਪ੍ਰਸੰਨਾ, ਨੁਵਾਨ ਕੁਲਾਸੇਕਰਾ, ਸ਼ਸ਼ੋਭਤ ਮਲਿੰਗਾ ।
ਸਕਾਟਲੈਂਡ- ਕਾਇਲੇ ਕੋਏਤਜਰ, ਕੈਲਮ ਮੈਕਲਯੋਡ, ਫਰੈਡੀ ਕੋਲਮੈਨ, ਮੈਟ ਮੈਸ਼ਨ, ਪ੍ਰੇਸਟਨ ਮੋਮਸਨ (ਕਪਤਾਨ), ਰਿਚੀ ਬੇਰਿੰਗਟਨ, ਮੈਥਿਊ ਕਰਾਸ (ਵਿਕਟਕੀਪਰ), ਜੋਸ਼ ਡੇਵੀ, ਮਾਇਕਲ ਲਿਏਸਕ, ਏਲੇਸਡੇਰ ਏਵਾਂਸ, ਰੋਹਬ ਟੇਲਰ ।
ਵਨ ਡੇ ਬਾਊਂਡਰੀਆਂ ਲਗਾਉਣ ਤਕ ਹੀ ਸੀਮਤ ਹੋ ਗਿਆ : ਸ਼੍ਰੀਕਾਂਤ
NEXT STORY