ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਵਨ ਡੇ ਕ੍ਰਿਕਟ ਸਿਰਫ ਬਾਊਂਡਰੀਆਂ ਲਗਾਉਣ ਤਕ ਹੀ ਸੀਮਤ ਹੋ ਗਿਆ ਹੈ। ਆਮ ਪ੍ਰਸ਼ੰਸਕ ਵੱਡੇ-ਵੱਡੇ ਸ਼ਾਟ ਪਸੰਦ ਕਰਦੇ ਹਨ ਪਰ ਇਸ ਦੇ ਬਦਲੇ ਉਨ੍ਹਾਂ ਨੂੰ ਇਸ ਖੇਡ ਦੇ ਮੁਕਾਬਲੇ ਭਰੇ ਤੱਥਾਂ ਤੋਂ ਵਾਂਝੇ ਨਹੀਂ ਰੱਖਿਆ ਜਾ ਸਕਦਾ। ਲੱਗਭਗ ਸਾਰੇ ਨਿਯਮ ਬੱਲੇਬਾਜ਼ਾਂ ਦੇ ਹਿੱਤ ਵਿਚ ਹੀ ਬਣ ਗਏ ਹਨ, ਜਿਸ ਨਾਲ ਖੇਡ ਵਿਚ ਰੋਮਾਂਚ ਘੱਟ ਹੋਣ ਦਾ ਡਰ ਪੈਦਾ ਹੋ ਗਿਆ ਹੈ। ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਤਦ 200 ਦੇ ਸਕੋਰ ਨੂੰ ਜੇਤੂ ਸਕੋਰ ਮੰਨਿਆ ਜਾਂਦਾ ਸੀ। ਮੇਰੇ ਕਰੀਅਰ ਦੇ ਅੰਤ ਤਕ 250 ਨੂੰ ਜੇਤੂ ਸਕੋਰ ਜਾਂ ਸੁਰੱਖਿਅਤ ਸਕੋਰ ਮੰਨਿਆ ਜਾਣ ਲੱਗਾ ਸੀ ਪਰ ਅੱਜ ਦੇ ਸਮੇਂ ਵਿਚ ਬੋਰਡ 'ਤੇ ਟੰਗੀਆਂ 300 ਤੋਂ ਵੱਧ ਦੌੜਾਂ ਵੀ ਸੁਰੱਖਿਅਤ ਨਹੀਂ ਹਨ। ਦੌੜਾਂ ਦੀ ਕੋਈ ਕੀਮਤ ਜਾਂ ਕੋਈ ਮਹੱਤਵ ਨਹੀਂ ਰਹਿ ਗਿਆ ਹੈ।
ਧਵਨ ਦਾ ਕੈਚ ਛੱਡ ਕੇ ਆਇਰਿਸ਼ ਟੀਮ ਨੇ ਭਰਿਆ ਖਮਿਆਜ਼ਾ
NEXT STORY