ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲੇ 'ਚ ਪਿਸਵਾਰੇ ਪਿੰਡ ਕੋਲ ਅੱਜ ਇਕ ਕਾਰ ਦੇ ਨੀਰਾ ਨਦੀ 'ਚ ਡਿਗਣ ਨਾਲ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ।
ਪੁਲਸ ਅਨੁਸਾਰ ਭੋਰ ਤਾਲੁਕਾ 'ਚ ਇਹ ਦਰਦਨਾਕ ਹਾਦਸਾ ਸਵੇਰੇ ਉਦੋਂ ਹੋਇਆ ਜਦੋਂ ਕਾਰ ਮਹਾਡ ਤੋਂ ਭੋਰ ਵਲ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਸ਼ਾਇਦ ਚਾਲਕ ਦਾ ਕਾਰ ਤੋਂ ਕੰਟਰੋਲ ਨਾ ਹੋਣ ਕਾਰਨ ਉਹ ਨਦੀ 'ਚ ਜਾ ਡਿੱਗੀ।
ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਅਜੇ ਮ੍ਰਿਤਕਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਅਤੇ ਦੁਪਹਿਰ ਨੂੰ ਉਨ੍ਹਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।
ਮਨਮੋਹਨ ਸਿੰਘ ਦਾ ਕਾਂਗਰਸ ਨੇ ਕੀਤਾ ਬਚਾਅ, ਭਾਜਪਾ ਨੇ ਬੋਲਿਆ ਹਮਲਾ
NEXT STORY