ਇਲਾਹਾਬਾਦ- ਮੱਧ ਪ੍ਰਦੇਸ਼ 'ਚ ਇਲਾਹਾਬਾਦ ਦੀ ਜ਼ਿਲਾ ਅਦਾਲਤ 'ਚ ਅੱਜ ਇਕ ਪੁਲਸ ਸਬ ਇੰਸਪੈਕਟਰ ਨੇ ਇਕ ਵਕੀਲ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ।
ਅਧਿਕਾਰਿਤ ਸੂਤਰਾਂ ਨੇ ਦੱੱਸਿਆ ਕਿ ਅੱਜ ਦੁਪਹਿਰ ਕਰੀਬ ਡੇਢ ਵਜੇ ਜ਼ਿਲਾ ਅਦਾਲਤ 'ਚ ਹੋਈ ਗੋਲੀਬਾਰੀ ਤੋਂ ਬਾਅਦ ਗੁੱਸੇ 'ਚ ਆਏ ਵਕੀਲਾਂ ਨੇ ਅਦਾਲਤ ਕੰਪਲੈਕਸ 'ਚ ਜਮ ਕੇ ਭੰਨਤੋੜ ਕੀਤੀ। ਜ਼ਖਮੀ ਵਕੀਲ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੂਚਨਾ ਮਿਲਦੇ ਹੀ ਗੁੱਸੇ 'ਚ ਵਕੀਲਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਵਕੀਲਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ 'ਤੇ ਮਜ਼ਾਕ: ਕੋਲ ਘੋਟਾਲੇ ਨੂੰ ਲੈ ਕੇ ਮਨਮੋਹਨ ਸਿੰਘ ਦਾ ਇਹ ਰੂਪ (ਦੇਖੋ ਤਸਵੀਰਾਂ)
NEXT STORY