ਲਖਨਊ- ਯੂਪੀ 'ਚ ਹੁਣ ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਨੇਤਾਵਾਂ ਲਈ ਭਾਜਪਾ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ। ਚਿਤਰਕੂਟ 'ਚ ਦੋ ਦਿਨ ਤੱਕ ਪ੍ਰਦੇਸ਼ ਇਕਾਈ ਦੀ ਬੈਠਕ ਚੱਲੀ। ਇਸ 'ਚ ਤੈਅ ਕੀਤਾ ਗਿਆ ਕਿ ਪਾਰਟੀ ਪਹਿਲਾਂ ਆਪਣੇ ਪੁਰਾਣੇ ਅਤੇ ਹਾਸ਼ੀਏ 'ਚ ਪਏ ਨੇਤਾਵਾਂ ਨੂੰ ਮੌਕਾ ਦੇਵੇਗੀ। ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਨੇਤਾਵਾਂ ਤੋਂ ਸਖਤ ਪਰਹੇਜ ਕੀਤਾ ਜਾਵੇਗਾ।
ਬੈਠਕ 'ਚ 2017 'ਚ ਹੋਣ ਵਾਲੀ ਯੂਪੀ ਵਿਧਾਨਸਭਾ ਚੋਣ 'ਤੇ ਚਰਚਾ ਹੋਈ। ਪਾਰਟੀ ਨੇ ਮੰਨਿਆ ਕਿ ਆਉਣ ਵਾਲੀ ਚੋਣ 'ਚ ਜਿੱਤ ਦਰਜ ਕਰਨੀ ਹੈ ਤਾਂ ਬਾਹਰੀ ਨੇਤਾਵਾਂ ਲਈ ਭਾਜਪਾ 'ਚ ਨੋ ਐਂਟਰੀ ਦਾ ਬੋਰਡ ਲਗਾਉਣਾ ਪਵੇਗਾ। ਪ੍ਰਦੇਸ਼ ਉਪ ਪ੍ਰਧਾਨ ਲਕਸ਼ਮੀਕਾਂ ਵਾਜਪਈ ਨੇ ਚਿੰਤਨ ਬੈਠਕ 'ਚ ਇਸ ਪ੍ਰਸਤਾਵ ਨੂੰ ਰਖਿਆ ਸੀ। ਵਾਜਪਈ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਹੁਣ ਬਾਹਰੀ ਨੇਤਾਵਾਂ ਨੂੰ ਪਾਰਟੀ 'ਚ ਲੈ ਕੇ ਨਹੀਂ ਆਵਾਂਗੇ।
ਮੰਨਿਆ ਜਾ ਰਿਹਾ ਹੈ ਕਿ ਯੂਪੀ 'ਚ ਭਾਜਪਾ ਦਾ ਇਕ ਕਦਮ ਦਿੱਲੀ ਵਿਧਾਨਸਭਾ ਚੋਣ ਦੇ ਮੱਦੇਨਜ਼ਰ ਹੈ। ਦਿੱਲੀ ਚੋਣ ਤੋਂ ਪਹਿਲਾਂ ਪਾਰਟੀ 'ਚ ਦੂਜੇ ਦਲਾਂ ਤੋਂ ਆਏ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸੇ ਦੇ ਚੱਲਦੇ ਪਾਰਟੀ ਵਰਕਰ ਨਿਰਾਸ਼ ਸਨ। ਹੁਣ ਭਾਜਪਾ ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਯੂਪੀ 'ਚ ਹਰ ਕਦਮ ਧਿਆਨ ਨਾਲ ਰੱਖ ਰਹੀ ਹੈ।
ਪੁਲਸ ਮੁਲਾਜ਼ਮ ਨੇ ਮਾਰੀ ਵਕੀਲ ਨੂੰ ਗੋਲੀ
NEXT STORY