ਜੌਨਪੁਰ- ਉੱਤਰ ਪ੍ਰਦੇਸ਼ 'ਚ ਜੌਨਪੁਰ ਦੇ ਚੰਦਵਕ ਖੇਤਰ 'ਚ ਮੰਗਲਵਾਰ ਨੂੰ ਦੇਰ ਰਾਤ ਨਾਜਾਇਜ਼ ਸੰਬੰਧਾਂ ਕਾਰਨ ਪ੍ਰੇਮੀ-ਪ੍ਰੇਮਿਕਾ ਨੇ ਬੇਟੀ ਦਾ ਕਤਲ ਕਰ ਕੇ ਖੁਦ ਦੋਹਾਂ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਅਨੁਸਾਰ ਜ਼ਿਲੇ ਦੇ ਚੰਦਵਕ ਖੇਤਰ ਦੇ ਸਤਮੇਸਰਾ ਪਿੰਡ ਵਾਸੀ ਕਾਂਤਾ ਰਾਜਭਰ (40) ਦੀ ਪਤਨੀ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ। ਬਾਅਦ 'ਚ ਉਸ ਦੇ ਆਪਣੇ ਘਰ ਦੇ ਗੁਆਂਢ 'ਚ ਰਹਿਣ ਵਾਲੀ ਪੂਨਮ ਰਾਜਭਰ (28) ਨਾਲ ਨਾਜਾਇਜ਼ ਸੰਬੰਧ ਬਣ ਗਏ। ਪੂਨਮ ਪਹਿਲਾਂ ਵਿਆਹੁਤਾ ਸੀ ਅਤੇ ਉਸ ਦੀ ਇਕ ਬੇਟੀ ਦੀਕਸ਼ਾ 9 ਸਾਲ ਦੀ ਸੀ। ਕਾਂਤਾ ਅਤੇ ਪੂਨਮ ਨੇ ਮੰਗਲਵਾਰ ਦੀ ਰਾਤ ਬੇਟੀ ਦੀਕਸ਼ਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ ਦੋਹਾਂ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਬੁੱਧਵਾਰ ਦੀ ਸਵੇਰ ਲੋਕਾਂ ਨੇ ਇਸ ਮਾਮਲੇ 'ਚ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਤਿੰਨਾਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਜਪਾ 'ਚ ਹੁਣ ਦੂਜੀਆਂ ਪਾਰਟੀਆਂ ਨੂੰ 'ਨੋ ਐਂਟਰੀ'
NEXT STORY