ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਨਰਮੀ ਦੇ ਵਿਚਾਲੇ ਬੁੱਧਵਾਰ ਨੂੰ ਆਈ ਮਾਮੂਲੀ ਤੇਜ਼ੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 20 ਰੁਪਏ ਮਜ਼ਬੂਤ ਹੋ ਕੇ 26450 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਜਦੋਂਕਿ ਚਾਂਦੀ ਵੀ 100 ਰੁਪਏ ਚੜ੍ਹ ਕੇ 36100 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 0.25 ਫੀਸਦੀ ਚਮਕ ਕੇ 1164.05 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਹਾਲਾਂਕਿ ਇਹ ਅਜੇ ਵੀ ਆਪਣੇ ਤਿੰਨ ਮਹੀਨੇ ਦੇ ਹੇਠਲੇ ਪੱਧਰ ਦੇ ਨਜ਼ਦੀਕ ਬਣਿਆ ਹੋਇਆ ਹੈ। ਇਸ ਦੌਰਾਨ ਅਮਰੀਕੀ ਸੋਨਾ ਵਾਅਦਾ ਵੀ 0.27 ਫੀਸਦੀ ਮਜ਼ਬੂਤ ਹੋ ਕੇ 1163.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਅਮਰੀਕਾ 'ਚ ਗੈਰ ਖੇਤੀ ਖੇਤਰ ਦੇ ਮਜ਼ਬੂਤ ਅੰਕੜੇ ਆਉਣ ਤੋਂ ਬਾਅਦ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰ ਵਾਧੇ ਦੇ ਖਦਸ਼ੇ ਦੇ ਮਜ਼ਬੂਤ ਹੋਣ ਨਾਲ ਦੋਹਾਂ ਕੀਮਤੀ ਧਾਤਾਂ 'ਤੇ ਦਬਾਅ ਕਾਇਮ ਹੈ।
ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਸਤੰਬਰ 2003 ਦੇ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਰਹਿਣ ਦੇ ਕਾਰਨ ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ 'ਚ ਗਾਹਕ ਆਕਰਸ਼ਿਤ ਹੋਏ ਜਿਸ ਨਾਲ ਲਗਾਤਾਰ 7 ਸੈਸ਼ਨਾਂ ਦੀ ਗਿਰਾਵਟ ਦੇ ਬਾਅਦ ਸੋਨਾ ਚੜ੍ਹਨ 'ਚ ਕਾਮਯਾਬ ਹੋਇਆ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 0.83 ਫੀਸਦੀ ਚਮਕ ਕੇ 15.74 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਇਨ੍ਹਾਂ ਐਪਸ ਦੀ ਮਦਦ ਨਾਲ ਫੋਨ 'ਚ ਲਾਕ ਕਰ ਸਕਦੇ ਹੋ ਮੈਸੇਜ/ਫੋਟੋ/ਵੀਡੀਓ
NEXT STORY