ਨਵੀਂ ਦਿੱਲੀ- ਜਿਨ੍ਹਾਂ ਯੂਜ਼ਰਸ ਨੂੰ ਪ੍ਰਾਈਵੇਸੀ ਦੀ ਚਿੰਤਾ ਸਭ ਤੋਂ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੇ ਲਈ ਗੂਗਲ ਪਲੇਅ 'ਤੇ ਕਈ ਸਕਿਓਰਿਟੀ ਐਪਸ ਹਨ। ਜੇਕਰ ਤੁਹਾਨੂੰ ਇਸ ਬਾਰੇ 'ਚ ਚਿੰਤਾ ਹੈ ਕਿ ਕੋਈ ਦੋਸਤ ਤੁਹਾਡਾ ਫੋਨ ਇਸਤੇਮਾਲ ਕਰ ਰਿਹਾ ਹੈ ਅਤੇ ਉਸ 'ਚ ਮੌਜੂਦ ਪਰਸਨਲ ਡਾਟਾ ਨੂੰ ਦੇਖ ਸਕਦਾ ਹੈ ਤਾਂ ਸਕਿਓਰਿਟੀ ਐਪਸ ਦੀ ਮਦਦ ਲਈ ਜਾ ਸਕਦੀ ਹੈ। ਇਨ੍ਹਾਂ ਐਪਸ ਦੀ ਮਦਦ ਨਾਲ ਪ੍ਰਾਈਵੇਟ ਮੈਸੇਜ, ਫੋਟੋ ਅਤੇ ਵੀਡੀਓ ਲਾਕ ਕੀਤੇ ਜਾ ਸਕਦੇ, ਜਿਨ੍ਹਾਂ ਨੂੰ ਤੁਹਾਡੇ ਸਿਵਾ ਕੋਈ ਹੋਰ ਨਾ ਖੋਲ੍ਹ ਸਕੇ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਹੀ ਪੰਜ ਐਪਸ ਦੇ ਬਾਰੇ 'ਚ।
1. AppLock
ਕੀ ਹੈ ਖਾਸ-
* ਐਪ ਲਾਕ ਦੀ ਮਦਦ ਨਾਲ ਐੱਸ.ਐੱਮ.ਐੱਸ., ਕਾਨਟੈਕਟਸ, ਜੀਮੇਲ, ਫੇਸਬੁਕ, ਗੈਲਰੀ, ਮਾਰਕਿਟ, ਸੈਟਿੰਗਸ, ਕਾਲ ਲਿਸਟਸ ਅਤੇ ਕੋਈ ਵੀ ਥਰਡ ਪਾਰਟੀ ਐਪ ਪਾਸਵਰਡ ਤੋਂ ਪ੍ਰਟੈਕਟ ਕੀਤਾ ਜਾ ਸਕਦਾ ਹੈ।
* ਇਸ ਐਪ ਦੇ ਆਈਕਨ ਨੂੰ ਹਾਈਡ ਵੀ ਕੀਤਾ ਜਾ ਸਕਦਾ ਹੈ, ਤਾਂ ਜੋ ਲੋਕਾਂ ਨੂੰ ਇਹ ਨਾ ਪਤਾ ਲੱਗ ਸਕੇ ਕਿ ਫੋਨ 'ਚ ਕੋਈ ਐਪ ਸੇਵ ਵੀ ਹੈ।
* ਇਸ ਐਪ ਦੇ ਪ੍ਰੀਮੀਅਮ ਅਤੇ ਫ੍ਰੀ ਦੋਵੇਂ ਵਰਜ਼ਨ ਮੌਜੂਦ ਹਨ।
ਗੂਗਲ ਪਲੇਅ ਤੋਂ ਇਸ ਐਪ ਨੂੰ 50 ਲੱਖ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਐਪ ਦੀ ਹਾਰਡਵੇਅਰ ਰਿਕਵਾਇਰਮੈਂਟ ਵੱਖ-ਵੱਖ ਡਿਵਾਈਸ ਦੇ ਹਿਸਾਬ ਨਾਲ ਬਦਲ ਜਾਂਦੀ ਹੈ।
2. Smart AppLock (App Protector)
ਕੀ ਹੈ ਖਾਸ-
* ਐਪ ਲਾਕ ਦੀ ਤਰ੍ਹਾਂ ਇਸ ਐਪ ਰਾਹੀਂ ਵੀ ਯੂਜ਼ਰਸ ਗੈਲਰੀ, ਮੈਸੇਜ ਜਿਹੀਆਂ ਚੀਜ਼ਾਂ ਦੇ ਨਾਲ ਥਰਡ ਪਾਰਟੀ ਐਪ ਨੂੰ ਵੀ ਲਾਕ ਕਰ ਸਕਦੇ ਹਨ।
* ਇਸ ਐਪ ਦੀ ਮਦਦ ਨਾਲ ਪਲੇਅ ਸਟੋਰ ਨੂੰ ਵੀ ਲਾਕ ਕੀਤਾ ਜਾ ਸਕਦਾ ਹੈ।
* ਇਸ ਐਪ ਦਾ ਪਾਸਵਰਡ ਰਿਟ੍ਰੀਵਲ ਸਿਸਟਮ ਈਮੇਲ ਸਕਿਓਰਿਟੀ ਦੀ ਮਦਦ ਲੈਂਦਾ ਹੈ।
* ਇਸ ਐਪ ਦੀ ਮਦਦ ਨਾਲ ਐਪਸ ਨੂੰ ਅਨਇੰਸਟਾਲ ਅਤੇ ਬਲਾਕ ਵੀ ਕੀਤਾ ਜਾ ਸਕਦਾ ਹੈ।
* ਇਸ ਐਪ ਦੀ ਮਦਦ ਨਾਲ ਨੋਟੀਫਿਕੇਸ਼ਨ ਲਾਕ ਨਹੀਂ ਕੀਤੇ ਜਾ ਸਕਦੇ ਹਨ।
ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ 10 ਲੱਖ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਐਪ ਦੀ ਹਾਰਡਵੇਅਰ ਰਿਕਵਾਇਰਮੈਂਟ ਵੱਖ-ਵੱਖ ਡਿਵਾਈਸ ਦੇ ਹਿਸਾਬ ਨਾਲ ਬਦਲ ਜਾਂਦੀ ਹੈ।
3. Smart Lock Free (App/Photo)
ਕੀ ਹੈ ਖਾਸ-
* ਇਹ ਐਪ 3 ਭਾਸ਼ਾਵਾਂ 'ਚ ਕੰਮ ਕਰਦਾ ਹੈ।
* ਇਸ ਐਪ ਦੇ ਥਰਡ ਪਾਰਟੀ ਐਪਸ ਅਤੇ ਗੈਲਰੀ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ ਹੈ।
* ਇਹ ਐਪ ਯੂਜ਼ਰਸ ਨੂੰ 3 ਤਰ੍ਹਾਂ ਦੇ ਐਪਸ ਲਾਕ ਕਰਨ ਦੀ ਸਹੂਲਤ ਦਿੰਦਾ ਹੈ ਇਸ 'ਚ ਨੰਬਰ ਪਾਸਵਰਡ, ਟੈਕਸਟ ਪਾਸਵਰਡ ਅਤੇ ਪੈਟਰਨ ਲਾਕ ਸ਼ਾਮਲ ਹਨ।
* ਇਸ ਐਪ ਨੂੰ ਡਾਇਲਰ ਪੈਡ ਦੇ ਖੋਲ੍ਹਣ ਦੇ ਲਈ ਸ਼ਾਰਟਕਟ ਸੈੱਟ ਕਰਨ ਦੀ ਵੀ ਸਹੂਲਤ ਹੈ।
ਗੂਗਲ ਪਲੇਅ ਤੋਂ ਇਸ ਐਪ ਨੂੰ 50 ਲੱਖ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ। ਜੇਕਰ ਤੁਸੀਂ ਇਸ ਨੂੰ ਆਪਣੇ ਫੋਨ 'ਚ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਐਂਡ੍ਰਾਇਡ 2.3 ਜਾਂ ਇਸ ਤੋਂ ਉੱਪਰ ਦੇ ਆਪਰੇਟਿੰਗ ਸਿਸਟਮ ਦੀ ਜ਼ਰੂਰਤ ਹੁੰਦੀ ਹੈ। ਇਸ ਦਾ ਸਾਈਜ਼ 3.3 ਐੱਮ.ਬੀ. ਹੈ।
4. Apps lock & Gallery Lock+Hide
ਕੀ ਹੈ ਖਾਸ-
* ਇਸ ਐਪ ਤੋਂ ਗੈਲਰੀ ਨੂੰ ਲਾਕ ਕੀਤਾ ਜਾ ਸਕਦਾ ਹੈ।
* ਇਹ ਐਪ ਯੂਜ਼ਰਸ ਨੂੰ 3 ਤਰ੍ਹਾਂ ਦੇ ਐਪਸ ਲਾਕ ਕਰਨ ਦੀ ਸਹੂਲਤ ਦਿੰਦਾ ਹੈ। ਇਸ 'ਚ ਪਿਨ, ਪੈਟਰਨ ਤੋਂ ਇਲਾਵਾ ਵਾਈਸ ਐਕਸੈਸ ਸ਼ਾਮਲ ਹੈ।
* ਪਾਸਵਰਡ ਰਿਕਵਰੀ ਦੇ ਲਈ ਈ-ਮੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
* ਮੀਡੀਆ ਫਾਈਲਸ ਨੂੰ ਵੱਖ ਤੋਂ ਸਿਲੈਕਟ ਕਰ ਕੇ ਹਾਈਡ ਕੀਤਾ ਜਾ ਸਕਦਾ ਹੈ।
ਗੂਗਲ ਪਲੇਅ ਤੋਂ ਇਸ ਐਪ ਨੂੰ 10 ਲੱਖ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਇਸ ਨੂੰ ਆਪਣੇ ਫੋਨ 'ਚ ਡਾਊਨਲੋਡ ਕਰਨ ਦੇ ਲਈ ਐਂਡ੍ਰਾਇਡ 2.2 ਅਤੇ ਇਸ ਤੋਂ ਉੱਪਰ ਦੇ ਆਪਰੇਟਿੰਗ ਸਿਸਟਮ ਦੀ ਜ਼ਰੂਰਤ ਹੋਵੇਗੀ। ਇਸ ਦਾ ਸਾਈਜ਼ 6.3 ਐੱਮ.ਬੀ. ਦਾ ਹੈ।
5. Fast App Lock
ਕੀ ਹੈ ਖਾਸ-
* ਐਪ ਵਿਜ਼ੇਟਸ ਨੂੰ ਸਕ੍ਰੀਨ ਤੋਂ ਹੀ ਆਨ ਜਾਂ ਆਫ ਕੀਤਾ ਜਾ ਸਕਦਾ ਹੈ।
* ਇਸ ਐਪ ਦੀ ਮਦਦ ਨਾਲ ਦੋ ਤਰ੍ਹਾਂ ਨਾਲ ਬਾਕੀ ਐਪਸ ਨੂੰ ਲਾਕ ਕੀਤਾ ਜਾ ਸਕਦਾ ਹੈ। ਇਸ 'ਚ ਪੈਟਰਨ ਲਾਕ ਅਤੇ ਨੰਬਰ ਲਾਕ ਸਾਮਲ ਹੈ।
* ਗੈਲਰੀ ਅਤੇ ਵੀਡੀਓਜ਼ ਲਾਕ ਕਰਨ ਦੇ ਲਈ ਇਹ ਚੰਗਾ ਐਪ ਸਾਬਤ ਹੋ ਸਕਦਾ ਹੈ।
* ਇਸ 'ਚ ਜੀ ਮੇਲ, ਐੱਸ.ਐੱਮ.ਐੱਸ., ਫੇਸਬੁਕ ਜਿਹੇ ਐਪ ਵੀ ਲਾਕ ਕੀਤੇ ਜਾ ਸਕਦੇ ਹਨ।
ਗੂਗਲ ਪਲੇਅ 'ਤੇ ਇਸ ਐਪ ਨੂੰ 1 ਲੱਖ ਤੋਂ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ। ਜੇਕਰ ਤੁਸੀਂ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਐਂਡ੍ਰਾਇਡ 2.3.3 ਜਾਂ ਇਸ ਤੋਂ ਉੱਪਰ ਦੇ ਆਪਰੇਟਿੰਗ ਸਿਸਟਮਸ ਦੀ ਜ਼ਰੂਰਤ ਹੋਵੇਗੀ। ਇਸ ਦਾ ਸਾਈਜ਼ 4.3 ਐੱਮ.ਬੀ. ਹੈ।
ਸੈਂਸੈਕਸ 50 ਅੰਕ ਫਿਸਲਿਆ, ਨਿਫਟੀ 8700 ਦੇ ਹੇਠਾਂ ਬੰਦ
NEXT STORY