ਨਵੀਂ ਦਿੱਲੀ- ਦੋ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਦੇਸ਼ 'ਚ ਦੋ ਕਰੋੜ ਵਾਹਨ ਵੇਚਣ ਦਾ ਰਿਕਾਰਡ ਬਣਾਇਆ ਹੈ। ਕੰਪਨੀ ਨੇ ਦੱਸਿਆ ਕਿ 14 ਸਾਲਾਂ 'ਚ ਇਹ ਰਿਕਾਰਡ ਬਣਾਇਆ ਗਿਆ ਹੈ। ਪਿਛਲੇ ਹਫਤੇ ਉਸ ਨੇ ਦੇਸ਼ 'ਚ ਦੋ ਕਰੋੜਵੇਂ ਵਾਹਨ ਦਾ ਨਿਰਮਾਣ ਕੀਤਾ।
ਕੰਪਨੀ ਦੇ ਵਿਕਰੀ ਅਤੇ ਮਾਰਕਿਟਿੰਗ ਉਪ ਪ੍ਰਧਾਨ ਵਾਈ.ਐੱਸ. ਗੁਲੇਰੀਆ ਨੇ ਕਿਹਾ ਕਿ ਇਸ ਮੁਕਾਮ ਨੂੰ ਹਾਸਲ ਕਰਨ 'ਚ ਐਕਟਿਵਾ ਅਤੇ ਸੀ.ਬੀ. ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕੰਪਨੀ ਨੂੰ ਇਸ ਮੁਕਾਸ ਤੱਕ ਪਹੁੰਚਾਉਣ ਦੇ ਲਈ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੰਪਨੀ ਪਰਿਚਾਲਨ ਨੂੰ ਬਿਹਤਰ ਬਣਾਉਣ ਦੇ ਲਈ ਵਚਨਬੱਧ ਹੈ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਭਾਅ
NEXT STORY