ਮੁੰਬਈ- ਸ਼ੇਅਰ ਬਾਜ਼ਾਰ 'ਚ ਜਾਰੀ ਗਿਰਾਵਟ ਦੇ ਨਾਲ ਹੀ ਤੇਲ ਦਰਾਮਦਕਾਰ ਕੰਪਨੀਆਂ ਦੀ ਡਾਲਰ ਲਿਵਾਲੀ ਨਾਲ ਬੁੱਧਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ ਇਕ ਪੈਸੇ ਟੁੱਟ ਕੇ ਦੋ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 62.78 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਦਿਨ 'ਚ ਇਹ 22 ਪੈਸੇ ਹੇਠਾਂ ਆ ਕੇ 62.77 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਕਾਰੋਬਾਰ ਦੀ ਸ਼ੁਰੂਆਤ ਵਿਚ ਰੁਪਿਆ ਤਿੰਨ ਪੈਸੇ ਡਿਗ ਕੇ 62.80 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਸੈਸ਼ਨ ਦੇ ਦੌਰਾਨ ਲਿਵਾਲੀ ਦੇ ਦਬਾਅ 'ਚ ਇਹ 62.87 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਘੱਟ ਪੱਧਰ ਤੱਕ ਹੇਠਾਂ ਆਇਆ ਪਰ ਬਿਕਵਾਲੀ ਦੇ ਸਮਰਥਨ ਨਾਲ ਇਸ ਨੇ 62.69 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ ਨੂੰ ਵੀ ਛੋਹਿਆ। ਅੰਤ 'ਚ ਇਹ ਪਿਛਲੇ ਦਿਨ ਦੇ ਮੁਕਾਬਲੇ ਇਕ ਪੈਸਾ ਉਤਰ ਕੇ 62.78 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਕਾਰੋਬਾਰੀਆਂ ਦੇ ਮੁਤਾਬਕ ਸ਼ੇਅਰ ਬਾਜ਼ਾਰ 'ਚ ਜਾਰੀ ਗਿਰਾਵਟ ਨਾਲ ਭਾਰਤੀ ਮੁਦਰਾ ਕਮਜ਼ੋਰ ਹੋਈ।
ਮਰਸੀਡੀਜ਼ ਬੈਂਜ਼ ਨੇ ਪੇਸ਼ ਕੀਤੀ ਨਵੀਂ ਬੀ-ਕਲਾਸ ਕਾਰ
NEXT STORY