ਮੁੰਬਈ- ਲਗਜ਼ਰੀ ਕਾਰ ਬਣਾਉਣ ਵਾਲੀ ਜਰਮਨੀ ਦੀ ਕੰਪਨੀ ਮਰਸੀਡੀਜ਼ ਬੈਂਜ਼ ਨੇ ਬੁੱਧਵਾਰ ਨੂੰ ਭਾਰਤੀ ਬਾਜ਼ਾਰ 'ਚ ਪੈਟਰੋਲ ਅਤੇ ਡੀਜ਼ਲ ਵੈਰੀਏਂਟ ਦੀਆਂ ਦੋ ਨਵੀਆਂ ਬੀ-ਕਲਾਸ ਕਾਰਾਂ ਬੀ 180 ਸਪੋਰਟ ਅਤੇ ਬੀ 200 ਸੀ.ਡੀ.ਆਈ. ਪੇਸ਼ ਕੀਤੀ ਜਿਨ੍ਹਾਂ ਦੀ ਮੁੰਬਈ ਐੱਕਸ ਸ਼ੋਅਰੂਮ ਕੀਮਤ 28.95 ਲੱਖ ਰੁਪਏ ਤੱਕ ਹੈ।
ਕੰਪਨੀ ਦੇ ਪ੍ਰਮੁੱਖ ਨਿਰਦੇਸ਼ਕ ਐਡਵਰਡ ਕੇਅਰਨ ਨੇ ਇਸ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਸਪੋਰਟੀ ਲੁਕ ਦੇ ਨਾਲ ਪੇਸ਼ ਇਨ੍ਹਾਂ ਮਾਡਲਾਂ 'ਚ ਯਾਤਰੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਹੂਲਤਾਂ ਦਾ ਖਾਸ ਖਿਆਲ ਰਖਿਆ ਗਿਆ ਹੈ। ਡੁਅਲ ਕਲਚ ਵਾਲੀਆਂ ਇਨ੍ਹਾਂ ਕਾਰਾਂ 'ਚ ਪੈਨੋਰੈਮਿਕ ਸਨਰੂਫ, ਰਿਵਰਸ ਕੈਮਰਾ ਅਤੇ ਮੈਮੋਰੀ ਸੀਟ ਹੈ। ਉਨ੍ਹਾਂ ਨੇ ਕਿਹਾ ਕਿ ਬੀ ਕਲਾਸ ਇਸ ਸਾਲ ਕੰਪਨੀ ਵੱਲੋਂ ਪੇਸ਼ ਕੀਤੀ ਗਈ ਤੀਜੀ ਕਾਰ ਹੈ। ਬੀ-ਕਲਾਸ ਦੇ ਪੈਟਰੋਲ ਵੈਰੀਏਂਟ ਬੀ 180 ਸਪੋਰਟ ਦੀ ਮੁੰਬਈ 'ਚ ਐੱਕਸ ਸ਼ੋਅਰੂਮ ਕੀਮਤ 27.95 ਲੱਖ ਰੁਪਏ ਹੈ ਅਤੇ ਡੀਜ਼ਲ ਮਾਡਲ ਬੀ 200 ਸੀ.ਡੀ.ਆਈ. ਦੀ ਕੀਮਤ 28.95 ਲੱਖ ਰੁਪਏ ਹੈ।
ਹੋਂਡਾ ਨੇ ਦੋ ਕਰੋੜ ਵਾਹਨ ਵੇਚਣ ਦਾ ਰਿਕਾਰਡ ਬਣਾਇਆ
NEXT STORY