ਮੁੰਬਈ- ਬਰਾਮਦਕਾਰ ਅਤੇ ਬੈਂਕਾਂ ਵੱਲੋਂ ਡਾਲਰ ਦੀ ਤਾਜ਼ਾ ਵਿਕਰੀ ਨਾਲ ਅੰਤਰ-ਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 11 ਪੈਸੇ ਮਜ਼ਬੂਤ ਹੋ ਕੇ 62.67 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ।
ਫਾਰੇਕਸ ਡੀਲਰਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਥਾਨਕ ਸ਼ੇਅਰ ਬਾਜ਼ਾਰਾਂ ਦੇ ਮਜ਼ਬੂਤੀ ਦੇ ਨਾਲ ਖੁੱਲ੍ਹਣ ਨਾਲ ਵੀ ਰੁਪਏ ਦੀ ਧਾਰਨਾ ਮਜ਼ਬੂਤ ਹੋਈ। ਹਾਲਾਂਕਿ ਵਿਦੇਸ਼ਾਂ 'ਚ ਹੋਰ ਮੁਦਰਾਵਾਂ ਦੇ ਮੁਕਾਬਲੇ 'ਚ ਡਾਲਰ 'ਚ ਮਜ਼ਬੂਤੀ ਦੇ ਰੁਖ ਨਾਲ ਰੁਪਏ 'ਚ ਤੇਜ਼ੀ ਸੀਮਿਤ ਹੋ ਗਈ। ਬੁੱਧਵਾਰ ਨੂੰ ਰੁਪਿਆ ਦੋ ਪੈਸੇ ਟੁੱਟ ਕੇ 62.78 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।
ਰੁਪਿਆ ਇਕ ਪੈਸੇ ਕਮਜ਼ੋਰ
NEXT STORY