ਨਵੀਂ ਦਿੱਲੀ- ਰਿਟਾਇਰਮੈਂਟ ਫੰਡ ਬਾਡੀ ਈ.ਪੀ.ਐੱਫ.ਓ. ਦੇ ਟਰੱਸਟੀਆਂ ਨੇ ਬੁੱਧਵਾਰ ਨੂੰ ਫੈਸਲਾ ਲਿਆ ਹੈ ਕਿ ਪੈਨਸ਼ਨ ਦੇ ਲਈ ਉਮਰ ਹੱਦ 58 ਸਾਲ ਤੋਂ ਵਧਾ ਕੇ 60 ਸਾਲ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਈ.ਪੀ.ਐੱਫ.ਓ. ਦੇ ਮੈਂਬਰ ਹੁਣ 60 ਸਾਲ ਦੀ ਉਮਰ 'ਚ ਪੈਨਸ਼ਨ ਦਾ ਬਦਲ ਚੁੱਣ ਸਕਦੇ ਹਨ।
ਅਜੇ ਈ.ਪੀ.ਐੱਫ.ਓ. ਦੇ ਮੈਂਬਰ 58 ਸਾਲ ਦੀ ਉਮਰ ਤੱਕ ਪੈਨਸ਼ਨ ਸਕੀਮ 'ਚ ਅੰਸ਼ਦਾਨ ਕਰਨ ਤੋਂ ਬਾਅਦ ਪੈਨਸ਼ਨ ਦੇ ਲਈ ਦਾਅਵਾ ਕਰ ਸਕਦੇ ਹਨ। ਨਵੀਂ ਸੋਧ ਤੋਂ ਬਾਅਦ ਦੋ ਸਾਲ ਜ਼ਿਆਦਾ ਅੰਸ਼ਦਾਨ ਕਰਨ ਵਾਲਿਆਂ ਨੂੰ ਹਰ ਸਾਲ ਚਾਰ ਫੀਸਦੀ ਜ਼ਿਆਦਾ ਪੈਨਸ਼ਨ ਮਿਲੇਗੀ।
ਬੁੱਧਵਾਰ ਨੂੰ ਕੇਂਦਰੀ ਟਰੱਸਟੀ ਬੋਰਡ (ਸੀ.ਬੀ.ਟੀ.) ਦੀ ਬੈਠਕ 'ਚ ਇਹ ਫੈਸਲਾ ਕੀਤਾ ਗਿਆ। ਸੀ.ਬੀ.ਟੀ., ਈ.ਪੀ.ਐੱਫ.ਓ. ਦੇ ਫੈਸਲੇ ਲੈਣ ਵਾਲਾ ਸਭ ਤੋਂ ਵੱਡਾ ਅਦਾਰਾ ਹੈ। ਕਿਰਤ ਮੰਤਰੀ ਇਸ ਦੇ ਪ੍ਰਮੁੱਖ ਹੁੰਦੇ ਹਨ। ਸੀ.ਬੀ.ਟੀ. ਨੇ ਸਟੇਟ ਬੈਂਕ ਨੂੰ ਅਪ੍ਰੈਲ 2015 ਤੋਂ 3 ਸਾਲ ਦੇ ਲਈ ਨਵਾਂ ਫੰਡ ਮੈਨੇਜਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਈ.ਪੀ.ਐੱਫ.ਓ. ਦੇ ਕੋਲ 5 ਕਰੋੜ ਕਰਮਚਾਰੀਆਂ ਦਾ ਲਗਭਗ 6.5 ਲੱਖ ਕਰੋੜ ਰੁਪਏ ਦਾ ਫੰਡ ਹੈ।
ਨਿਫਟੀ 8750 ਦੇ ਨਜ਼ਦੀਕ, ਸੈਂਸੈਕਸ 150 ਅੰਕ ਉਛਲਿਆ
NEXT STORY