ਵਾਸ਼ਿੰਗਟਨ- ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਪ੍ਰਮੁੱਖ ਕ੍ਰਿਸਟੀਨ ਲੇਗਾਰਡ ਅਗਲੇ ਹਫਤੇ ਭਾਰਤ ਦੀ ਯਾਤਰਾ ਕਰੇਗੀ। ਇਸ ਦੌਰਾਨ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਸਕਦੀ ਹੈ।
ਆਈ.ਐੱਮ.ਐੱਫ.ਦੇ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ 'ਚ ਸਹਾਇਕ ਨਿਰਦੇਸ਼ਕ ਅਤੇ ਭਾਰਤ ਦੇ ਲਈ ਮਿਸ਼ਨ ਪ੍ਰਮੁੱਖ ਪਾਲ ਕੈਸ਼ਿਨ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹ (ਲੇਗਾਰਡ) 16 ਮਾਰਚ ਨੂੰ ਦਿੱਲੀ 'ਚ ਹੋਵੇਗੀ ਅਤੇ 17 ਮਾਰਚ ਨੂੰ ਮੁੰਬਈ ਜਾਵੇਗੀ, ਜਿੱਥੇ ਉਹ ਕਈ ਭਾਸ਼ਣ ਅਤੇ ਪੇਸ਼ਕਾਰੀਆਂ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ।
ਐੱਸ.ਬੀ.ਆਈ. ਦਾ ਬੇਹੱਦ ਸਸਤੀ ਦਰਾਂ 'ਤੇ ਪਰਸਨਲ ਲੋਨ ਦਾ ਆਫਰ
NEXT STORY