ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਆਪਣੇ ਹੋਮ ਲੋਨ ਗਾਹਕਾਂ ਨੂੰ ਹੋਮ ਲੋਨ ਦੀ ਦਰ 'ਤੇ ਪਰਸਨਲ ਲੋਨ ਅਤੇ ਟੌਪ ਅਪ ਲੋਨ ਦੇਣ ਦਾ ਵਿਸ਼ੇਸ਼ ਆਫਰ ਲੈ ਕੇ ਆਇਆ ਹੈ। ਇਸ ਆਫਰ ਦੇ ਤਹਿਤ ਪਰਸਨਲ ਲੋਨ 10.15 ਫੀਸਦੀ ਦੀ ਵਿਆਜ ਦਰ 'ਤੇ ਮਿਲੇਗਾ।
ਮਹਿਲਾਵਾਂ ਦੇ ਲਈ ਹੋਰ ਵੀ ਵੱਧ ਸਹੂਲਤ ਦਿੰਦੇ ਹੋਏ ਭਾਰਤੀ ਸਟੇਟ ਬੈਂਕ ਉਨ੍ਹਾਂ ਨੂੰ 10.10 ਫੀਸਦੀ ਦੀ ਵਿਆਜ ਦਰ 'ਤੇ ਪਰਸਨਲ ਲੋਨ ਦੇਵੇਗਾ। ਤੁਹਾਨੂੰ ਦੱਸ ਦਈਏ ਕਿ ਅਜੇ ਐੱਸ.ਬੀ.ਆਈ. ਟੌਪ ਅਨ ਲੋਨ 'ਤੇ ਇਸ ਤੋਂ ਲਗਭਗ 0.35-0.40 ਫੀਸਦੀ ਤੱਕ ਵੱਧ ਵਿਆਜ ਲੈਂਦਾ ਹੈ। ਟਾਪ ਅਪ ਲੋਨ ਅਜਿਹਾ ਲੋਨ ਹੁੰਦਾ ਹੈ, ਜੋ ਮੌਜੂਦਾ ਲੋਨ 'ਤੇ ਲਿਆ ਜਾਂਦਾ ਹੈ।
ਜਦੋਂਕਿ ਦੂਜੇ ਗਾਹਕਾਂ ਤੋਂ ਪਰਸਨਲ ਲੋਨ 'ਤੇ 13.50-18.50 ਫੀਸਦੀ ਤੱਕ ਵਿਆਜ ਲਿਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਐੱਸ.ਬੀ.ਆਈ. ਵੱਲੋਂ ਇਹ ਆਫਰ ਸੀਮਿਤ ਸਮੇਂ ਦੇ ਲਈ ਹੈ, ਜਿਸ 'ਤੇ ਬੈਂਕ ਵੱਲੋਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਵੇਗੀ।
ਇਸ ਆਫਰ ਦੇ ਤਹਿਤ 50 ਲੱਖ ਰੁਪਏ ਤੱਕ ਲੋਨ ਲੈਣ 'ਤੇ 10.15 ਫੀਸਦੀ ਵਿਆਜ, 50 ਲੱਖ ਤੋਂ 2 ਕਰੋੜ ਰੁਪਏ 'ਤੇ 10.75 ਫੀਸਦੀ ਵਿਆਜ ਅਤੇ 2 ਕਰੋੜ ਤੋਂ 5 ਕਰੋੜ ਰੁਪਏ ਤੱਕ ਦਾ ਲੋਨ ਲੈਣ 'ਤੇ 11.25 ਫੀਸਦੀ ਦਾ ਵਿਆਜ ਲੱਗੇਗਾ। ਮਹਿਲਾਵਾਂ ਦੇ ਲਈ ਘੱਟ ਵਿਆਜ ਦੀ ਪੇਸ਼ਕਸ਼ ਸਿਰਫ 50 ਲੱਖ ਤੋਂ ਘੱਟ ਦੇ ਲੋਨ ਦੇ ਲਈ ਹੈ।
ਖੁਸ਼ਖਬਰੀ! EPFO ਪੈਨਸ਼ਨ ਦੀ ਉਮਰ ਹੱਦ ਵੱਧ ਕੇ 60 ਸਾਲ ਹੋਈ
NEXT STORY