ਨਵੀਂ ਦਿੱਲੀ- ਮੋਬਾਈਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ ਜਿਓਮੀ ਨੇ ਵੀਰਵਾਰ ਨੂੰ ਕਿਫਾਇਤੀ 4-ਜੀ ਸਮਾਰਟਫੋਨ ਰੈਡਮੀ ਨੋਟ 2 ਲਾਂਚ ਕੀਤਾ ਹੈ ਜਿਸ ਦੀ ਕੀਮਤ 6999 ਰੁਪਏ ਰੱਖੀ ਗਈ ਹੈ। 4.7 ਇੰਚ ਡ੍ਰੈਗਨਟ੍ਰੇਲ ਡਿਸਪਲੇਅ ਵਾਲਾ ਇਹ ਫੋਨ ਐਂਡ੍ਰਾਇਡ 4.4 ਕਿਟਕੈਟ ਆਪਰੇਟਿੰਗ ਸਿਸਟਮ 'ਤੇ ਅਧਾਰਤ ਹੈ ਅਤੇ ਇਸ 'ਚ 64 ਬਿਟ 1.2 ਗੀਗਾ ਹਰਟਜ਼ ਕਵਾਡਕੋਰ ਸਨੈਪਡ੍ਰੈਗਨ ਪ੍ਰੋਸੈਸਰ, ਦੋ ਮੇਗਾਪਿਕਸਲ ਫਰੰਟ ਕੈਮਰਾ, 2200 ਐੱਮ.ਏ.ਐੱਚ. ਬੈਟਰੀ, 1 ਜੀ.ਬੀ. ਰੈਮ ਜਿਹੇ ਫੀਚਰ ਦਿੱਤੇ ਗਏ ਹਨ।
ਘੱਟ ਸਮੇਂ 'ਚ ਚਾਰਜ ਕਰਨ ਦੇ ਲਈ ਕਵਿਕ-ਚਾਰਜ ਸਹੂਲਤ ਵਾਲੇ ਇਸ ਫੋਨ 'ਚ 8 ਜੀ.ਬੀ. ਇੰਟਰਨਲ ਮੈਮਰੀ ਹੈ ਜਿਸ ਨੂੰ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ 9.2 ਮਿਲੀਮੀਟਰ ਮੋਟਾ ਹੈ ਅਤੇ ਇਸ ਦੀ ਵਜ਼ਨ 134 ਗ੍ਰਾਮ ਹੈ।
ਕੰਪਨੀ ਦੇ ਉਪ ਪ੍ਰਧਾਨ ਹਯੂਗੋ ਬਰਰਾ ਨੇ ਦੱਸਿਆ ਕਿ ਇਹ ਫੋਨ ਵੀਰਵਾਰ ਦੀ ਸ਼ਾਮ 6 ਵਜੇ ਤੋਂ ਫਲਿਪਕਾਰਟ 'ਤੇ ਆਨਲਾਈਨ ਬੁੱਕ ਕਰਾਇਆ ਜਾ ਸਕੇਗਾ ਅਤੇ 24 ਮਾਰਚ 'ਚ ਇਸ ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਛੇਤੀ ਹੀ ਭਾਰਤ 'ਚ ਇਸ ਦਾ 2 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਮੈਮਰੀ ਵਾਲਾ ਵਰਜ਼ਨ ਵੀ ਲਾਂਚ ਕਰੇਗੀ।
ਗਲੇਨਮਾਰਕ ਦੇ ਸਾਲਮੇਕੋਰਟ ਨੂੰ ਰੂਸ 'ਚ ਮਨਜ਼ੂਰੀ ਮਿਲੀ
NEXT STORY