ਮੁੰਬਈ- 3 ਦਿਨ ਦੀ ਗਿਰਾਵਟ ਤੋਂ ਬਾਅਦ ਵੀਰਵਾਰ ਨੂੰ ਬਾਜ਼ਾਰ 'ਚ ਫਿਰ ਰੌਣਕ ਪਰਤੀ ਹੈ। ਵੀਰਵਾਰ ਨੂੰ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ ਤੋਂ ਹੀ ਤੇਜ਼ੀ ਰਹੀ ਅਤੇ ਸਾਰੇ ਦਿਨ ਖਰੀਦਾਰੀ ਹੀ ਦੇਖਣ ਨੂੰ ਮਿਲੀ। ਖਾਸ ਕਰਕੇ ਆਖਰੀ ਘੰਟੇ 'ਚ ਬਾਜ਼ਾਰ 'ਚ ਜ਼ੋਰਦਾਰ ਤੇਜ਼ੀ ਰਹੀ। ਅੰਤ 'ਚ ਸੈਂਸੈਕਸ ਅਤੇ ਨਿਫਟੀ ਲਗਭਗ 1 ਫੀਸਦੀ ਤੱਕ ਦੀ ਤੇਜ਼ੀ ਦੇ ਨਾਲ ਬੰਦ ਹੋਏ ਹਨ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਵੀਰਵਾਰ ਨੂੰ ਜ਼ਬਰਦਸਤ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1 ਫੀਸਦੀ ਤੋਂ ਜ਼ਿਆਦਾ ਵੱਧ ਕੇ 10944.4 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਲਗਭਗ 1 ਫੀਸਦੀ ਦੀ ਬੜ੍ਹਤ ਦੇ ਨਾਲ 11388.5 ਦੇ ਪੱਧਰ 'ਤੇ ਬੰਦ ਹੋਇਆ ਹੈ।
ਜਦੋਂਕਿ ਬੀ.ਐੱਸ.ਈ. ਦੇ ਸਾਰੇ ਸੈਕਟਰ ਇੰਡੈਕਸ ਹਰੇ ਨਿਸ਼ਾਨ 'ਚ ਹੀ ਬੰਦ ਹੋਣ 'ਚ ਕਾਮਯਾਬ ਹੋਏ ਹਨ। ਪਾਵਰ, ਰੀਅਲਟੀ, ਕੰਜ਼ਿਊਮਰ ਡਿਊਰੇਬਲਸ ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਖਰੀਦਾਰੀ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਪਾਵਰ ਇੰਡੈਕਸ ਲਗਭਗ 2.25 ਫੀਸਦੀ ਤੱਕ ਚੜ੍ਹ ਕੇ ਬੰਦ ਹੋਇਆ ਹੈ ਜਦੋਂਕਿ ਰੀਅਲਟੀ, ਕੰਜ਼ਿਊਮਰ ਡਿਊਰੇਬਲਸ ਅਤੇ ਐੱਫ.ਐੱਮ.ਸੀ.ਜੀ. ਇੰਡੈਕਸ ਲਗਭਗ 1.5 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਏ ਹਨ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 271.2 ਅੰਕ ਯਾਨੀ ਕਿ ਲਗਭਗ 1 ਫੀਸਦੀ ਦੀ ਮਜ਼ਬੂਤੀ ਦੇ ਨਾਲ 28930.4 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 76 ਅੰਕ ਯਾਨੀ ਕਿ ਲਗਭਗ 1 ਫੀਸਦੀ ਦੀ ਉਛਾਲ ਦੇ ਨਾਲ 8776 ਦੇ ਪੱਧਰ 'ਤੇ ਬੰਦ ਹੋਇਆ ਹੈ।
ਜਿਓਮੀ ਨੇ ਲਾਂਚ ਕੀਤਾ ਕਿਫਾਇਤੀ Xiaomi Redmi 2
NEXT STORY