ਲਾਸ ਏਂਜਲਸ- ਹਾਲੀਵੁੱਡ ਅਭਿਨੇਤਰੀ ਕਿਮ ਕੈਟਰੇਲ ਫਿਲਮ ਫਿਫਟੀ ਸ਼ੇਡਸ ਆਫ ਗ੍ਰੇ ਦੇਖਣ ਸਿਨੇਮਾਘਰ ਨਹੀਂ ਜਾਵੇਗੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਫਿਲਮ ਦੇ ਨਾਇਕ ਜੇਮੀ ਡੋਰਨਾਨ ਇਕ ਨੌਜਵਾਨ ਵਰਗੇ ਲੱਗ ਰਹੇ ਹਨ। ਖਬਰਾਂ ਮੁਤਾਬਕ ਕਿਮ ਨੇ ਆਇਰਲੈਂਡ 'ਚ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਕ ਪੁਰਸ਼ ਵਰਗੇ ਲੱਗਦੇ ਹੀ ਨਹੀਂ ਹਨ। ਉਹ ਇਕ ਨੌਜਵਾਨ ਵਾਂਗ ਲੱਗਦੇ ਹਨ। ਉਸ ਨੂੰ ਉਹ ਪੁਰਸ਼ ਵਧੀਆ ਲੱਗਦੇ ਹਨ, ਜਿਹੜੀ ਆਪਣੀ ਉਮਰ ਦੇ ਹਿਸਾਬ ਨਾਲ ਬਾਲਗ ਲੱਗਣ।
ਕਿਮ ਨੇ ਇਥੋਂ ਤਕ ਕਹਿ ਦਿੱਤਾ ਕਿ ਉਸ ਨੂੰ ਫਿਲਮ ਦੇਖਣ ਦੀ ਬਿਲਕੁਲ ਵੀ ਇੱਛਾ ਨਹੀਂ ਹੈ ਕਿਉਂਕਿ ਜੇਮੀ ਉਸ ਨੂੰ ਆਕਰਸ਼ਤ ਨਹੀਂ ਲੱਗਦੇ ਹਨ। ਕਿਮ ਨੇ ਕਿਹਾ ਕਿ ਉਸ ਨੇ ਫਿਲਮ ਦੇ ਕੁਝ ਦ੍ਰਿਸ਼ ਦੇਖੇ ਹਨ। ਉਸ ਨੇ ਤਿੰਨ ਸੈਕਿੰਡ ਵਿਚ ਅੰਦਾਜ਼ਾ ਲੱਗਾ ਲਿਆ ਕਿ ਉਹ ਆਕਰਸ਼ਤ ਹਨ ਜਾਂ ਨਹੀਂ।
OMG! ਇਸ ਅਭਿਨੇਤਰੀ ਨੇ ਕੈਮਰੇ ਸਾਹਮਣੇ ਕੱਪੜੇ ਉਤਾਰਣ ਲਈ ਰੱਖੀ ਅਜੀਬ ਸ਼ਰਤ (ਦੇਖੋ ਤਸਵੀਰਾਂ)
NEXT STORY