ਮੁੰਬਈ- ਬਾਲੀਵੁੱਡ ਦੀਆਂ ਫਿਲਮਾਂ 'ਚ ਨਿਊਡ ਸੀਨਜ਼ ਦੇਣੇ ਇਕ ਆਮ ਗੱਲ ਹੋ ਗਈ ਹੈ ਅਤੇ ਇਸੇ ਮਾਮਲੇ 'ਚ ਅਭਿਨੇਤਰੀ ਅਦਿਤੀ ਰਾਓ ਹੈਦਰੀ ਦੋ ਕਦਮ ਅੱਗੇ ਨਿਕਲ ਗਈ ਹੈ। ਅਦਿਤੀ ਨੇ ਕਿਹਾ ਕਿ ਉਸ ਨੂੰ ਕੈਮਰੇ ਤੋਂ ਡਰ ਨਹੀਂ ਲੱਗਦਾ ਸਗੋਂ ਉਹ ਤਾਂ ਪੂਰੀ ਤਰ੍ਹਾਂ ਬੇਸ਼ਰਮ ਹੋ ਜਾਣਾ ਪਸੰਦ ਕਰੇਗੀ। ਅਦਿਤੀ ਹੁਣ ਹਿੰਦੀ ਫਿਲਮਾਂ 'ਚ ਹਰ ਤਰ੍ਹਾਂ ਦੇ ਰੋਲ ਅਦਾ ਕਰਨ ਲਈ ਤਿਆਰ ਹੈ। ਅਦਿਤੀ ਦਾ ਕਹਿਣਾ ਹੈ ਕਿ ਕਿਸੇ ਫਿਲਮ 'ਚ ਉਸ ਦਾ ਰੋਲ ਭਾਵੇ ਕਿੰਨਾ ਵੀ ਬੋਲਡ ਜਾਂ ਸੈਕਸੀ ਕਿਉਂ ਨਾ ਹੋਵੇ, ਉਸ ਨੂੰ ਕਰਨਾ ਜ਼ਰੂਰ ਪਸੰਦ ਕਰੇਗੀ।
ਅਦਿਤੀ ਨੇ ਕਿਹਾ, ''ਸੈਕਸ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ। ਇਸ ਲਈ ਇਸ ਨੂੰ ਪਰਦੇ 'ਤੇ ਨਿਭਾਉਣ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਹਾਂ ਸੈਕਸ ਵਾਲੇ ਸੀਨਜ਼ ਕਰਦੇ ਸਮੇਂ ਕਲਾਕਾਰਾਂ ਵਿੱਚ ਆਪਸ 'ਚ ਲਗਾਅ ਹੋਣਾ ਜ਼ਰੂਰੀ ਹੈ।'' ਅਦਿਤੀ ਨੇ ਪੱਤਰਕਾਰਾਂ ਨੂੰ ਦੱਸਿਆ, ''ਨਿਰਦੇਸ਼ਕ ਸੁਧੀਰ ਮਿਸ਼ਰਾ ਨੇ ਇਕ ਵਾਰੀ ਮੈਨੂੰ ਕਿਹਾ ਸੀ ਕਿ ਮੈਂ ਬਹੁਤ ਹੀ ਆਮ ਲੜਕੀ ਵਾਂਗ ਦਿਖਦੀ ਹਾਂ ਇਸ ਲਈ ਮੈਨੂੰ ਕੈਮਰੇ ਦੇ ਸਾਹਮਣੇ ਬਿੰਦਾਸ ਹੋ ਜਾਣਾ ਚਾਹੀਦਾ ਹੈ। ਇਸ ਲਈ ਮੈਂ ਵੀ ਕੈਮਰੇ ਸਾਹਮਣੇ ਸ਼ਰਮਾਉਣਾ ਨਹੀਂ ਚਾਹੁੰਦੀ ਸਗੋਂ ਮੈਂ ਤਾਂ ਪੂਰੀ ਤਰ੍ਹਾਂ ਬੇਸ਼ਰਮ ਹੋ ਜਾਣਾ ਪਸੰਦ ਕਰਾਂਗੀ।''
ਅਦਿਤੀ ਅੱਜਕਲ ਸੁਧੀਰ ਮਿਸ਼ਰਾ ਦੀ ਫਿਲਮ 'ਦੇਵਦਾਸ ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। 'ਦੇਵਦਾਸ' ਨੂੰ ਸੁਧੀਰ ਮਿਸ਼ਰਾ ਮਾਡਰਨ ਜ਼ਮਾਨੇ ਲਈ ਇਕ ਵਾਰੀ ਫਿਰ ਬਣਾ ਰਹੇ ਹਨ। ਹੁਣ ਜਦੋਂ ਫਿਲਮ ਦੀ ਅਭਿਨੇਤਰੀ ਨੇ ਬੜੀ ਬੇਬਾਕੀ ਨਾਲ ਕੈਮਰੇ ਦੇ ਸਾਹਮਣੇ ਬਿਲਕੁਲ ਬਿੰਦਾਸ ਹੋਣ ਦਾ ਐਲਾਨ ਕਰ ਦਿੱਤਾ ਹੈ ਤਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਇਹ ਫਿਲਮ ਵੀ ਕਿੰਨੀ ਬੋਲਡ ਹੋਵੇਗੀ। ਅਦਿਤੀ ਆਪਣੀ ਸਾਥੀ ਅਭਿਨੇਤਰੀ ਸ਼ਾਹਜਹਾਂ ਪਦਮਸੀ ਨਾਲ ਇਕ ਨਿੱਜੀ ਸਮਾਰੋਹ 'ਚ ਹਿੱਸਾ ਲੈਣ ਲਈ ਦਿੱਲੀ ਆਈ ਸੀ। ਅਦਿਤੀ ਹੁਣ ਤੱਕ 'ਦਿੱਲੀ 6', 'ਯੇ ਸਾਲੀ ਜ਼ਿੰਦਗੀ' ਅਤੇ 'ਰਾਕਸਟਾਰ' 'ਚ ਨਜ਼ਰ ਆ ਚੁੱਕੀ ਹੈ।
ਹੁਣ ਇਹ ਅਭਿਨੇਤਰੀ ਵੀ ਹੋਈ ਛੇੜਛਾੜ ਦੀ ਘਟਨਾ ਦਾ ਸ਼ਿਕਾਰ (ਦੇਖੋ ਤਸਵੀਰਾਂ)
NEXT STORY