ਮੁੰਬਈ- ਊਰਜਾ ਖੇਤਰ ਦੀ ਕੰਪਨੀ ਟਾਟਾ ਪਾਵਰ ਦੇ ਗਾਹਕਾਂ ਦੀ ਗਿਣਤੀ ਮੁੰਬਈ 'ਚ 20 ਫੀਸਦੀ ਦੀ ਸਾਲਾਨਾ ਦਰ ਨਾਲ ਵਧਦੀ ਹੋਏ ਪਿਛਲੇ ਮਹੀਨੇ 6 ਲੱਖ ਨੂੰ ਪਾਰ ਕਰ ਗਈ ਹੈ। ਕੰਪਨੀ ਨੇ ਦੱਸਿਆ ਕਿ ਉਹ ਆਪਣੀ ਵਚਨਬੱਧਤਾ ਅਤੇ ਸਸਤੀ ਦਰ ਦੇ ਕਾਰਨ ਗਾਹਕਾਂ ਦੀ ਗਿਣਤੀ ਵਧਾਉਣ 'ਚ ਸਫਲ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ 300 ਯੂਨਿਟ ਪ੍ਰਤੀ ਮਹੀਨੇ ਤੱਕ ਦੀ ਖਪਤ 'ਤੇ ਉਸ ਦੀ ਫੀਸ ਮੁਕਾਬਲੇਬਾਜ਼ੀ ਵਾਲੀ ਹੈ। ਉਸ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਉਹ ਲਗਾਤਾਰ ਆਪਣੀ ਪਹੁੰਚ ਵਧਾ ਰਹੀ ਹੈ ਅਤੇ ਅਪ੍ਰੈਲ 2014 ਤੋਂ ਅਜੇ ਤੱਕ ਉਸ ਨੇ 639 ਕਿਲੋਮੀਟਰ ਤਾਰਾਂ ਵਿਛਾਈਆਂ ਹਨ।
ਜਿਓਮੀ ਨੇ ਲਾਂਚ ਕੀਤਾ MiPad tablet
NEXT STORY