ਨਵੀਂ ਦਿੱਲੀ- ਮੋਬਾਈਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ ਜਿਓਮੀ ਨੇ ਵੀਰਵਾਰ ਨੂੰ ਭਾਰਤ 'ਚ ਮੀ-ਪੈਡ ਟੈਬਲੇਟ ਲਾਂਚ ਕੀਤਾ ਜਿਸਦੀ ਕੀਮਤ 12999 ਰੁਪਏ ਹੈ। 7.9 ਇੰਚ ਆਈ.ਪੀ.ਐੱਸ. ਡਿਸਪਲੇਅ ਵਾਲੇ ਇਸ ਟੈਬਲੇਟ ਫੋਨ 'ਚ 192 ਜੀ.ਪੀ.ਯੂ. ਕੋਰ ਪ੍ਰੋਸੈਸਰ, 2 ਜੀ.ਬੀ. ਰੈਮ, ਅੱਠ ਮੇਗਾਪਿਕਸਲ ਰੀਅਰ ਕੈਮਰਾ ਅਤੇ ਪੰਜ ਮੇਗਾਪਿਕਸਲ ਫਰੰਟ ਕੈਮਰਾ ਹੈ।
ਇਸ 'ਚ 16 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਡਾਟਾ ਕਾਰਡ ਦੇ ਜ਼ਰੀਏ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਟੈਬਲੇਟ 24 ਮਾਰਚ ਮਾਰਚ ਤੋਂ ਫਲਿਪਕਾਰਟ 'ਤੇ ਵੇਚਿਆ ਜਾਵੇਗਾ। ਇਸ ਦੇ ਲਈ ਪ੍ਰੀ-ਬੁਕਿੰਗ ਦੀ ਜ਼ਰੂਰਤ ਨਹੀਂ ਹੋਵੇਗੀ।
ਰਿਲਾਇੰਸ ਕੈਪੀਟਲ ਨੇ 2.77 ਫੀਸਦੀ ਹਿੱਸੇਦਾਰੀ ਐੱਸ.ਐੱਮ.ਟੀ.ਬੀ. ਨੂੰ ਵੇਚੀ
NEXT STORY