ਨਵੀਂ ਦਿੱਲੀ- ਬਾਲੀਵੁੱਡ ਦੀ ਹਾਰਰ ਅਭਿਨੇਤਰੀ ਬਿਪਾਸ਼ਾ ਬਸੁ ਇਨ੍ਹੀਂ ਦਿਨੀਂ ਗੋਆ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਆਪਣੇ ਫੈਨਜ਼ ਨਾਲ ਮਸਤੀ ਭਰੇ ਪਲਾਂ ਨੂੰ ਸ਼ੇਅਰ ਕਰਨ ਲਈ ਬਿਪਾਸ਼ਾ ਲਗਾਤਾਰ ਸੋਸ਼ਲ ਸਾਈਟ ਇੰਸਟਗ੍ਰਾਮ 'ਤੇ ਆਪਣੀਆਂ ਤਸਵੀਰਾਂ ਪੋਸਟ ਕਰ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਬਿਪਾਸ਼ਾ ਗੋਆ 'ਚ ਵੱਖ-ਵੱਖ ਥਾਂਵਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਕਾਲੇ ਰੰਗ ਦੀ ਬਿਕਨੀ 'ਚ ਪੋਜ਼ ਦੇ ਰਹੀ ਬਿਪਾਸ਼ਾ ਬਹੁਤ ਹੀ ਸੈਕਸੀ ਲੱਗ ਰਹੀ ਹੈ। ਇਸ ਤੋਂ ਇਲਾਵਾ ਬੀਚ 'ਤੇ ਸਾਈਕਲ 'ਤੇ ਬੈਠੀ ਬਿਪਾਸ਼ਾ ਕਾਫੀ ਕਿਊਟ ਦਿਖ ਰਹੀ ਹੈ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਸੋਨਾਕਸ਼ੀ ਸਿਨਹਾ ਨੂੰ ਵੀ ਆਪਣੇ ਦੋਸਤਾਂ ਨਾਲ ਮਾਲਦੀਵ 'ਚ ਦੇਖਿਆ ਗਿਆ ਸੀ ਅਤੇ ਹੁਮਾ ਕੁਰੈਸ਼ੀ ਵੀ ਆਪਣੇ ਪਰਿਵਾਰ ਨਾਲ ਟਰਕੀ 'ਚ ਛੁੱਟੀਆਂ ਬਤੀਤ ਕਰਨ ਗਈ ਹੋਈ ਹੈ।
ਬਲਾਤਕਾਰ ਦੀ ਘਟਨਾ ਇੰਨੀ ਸ਼ਰਮਨਾਕ ਸੀ ਕਿ...
NEXT STORY