ਲਾਸ ਏਂਜਲਸ- ਜਵਾਨੀ ਸਮੇਂ ਬਲਾਤਕਾਰ ਵਰਗਾ ਹੱਲਾ ਝੱਲ ਚੁੱਕੀ ਮੈਡੋਨਾ ਨੇ ਬਦਨਾਮੀ ਦੇ ਡਰ ਕਾਰਨ ਪੁਲਸ ਕੋਲ ਇਸ ਦੀ ਸ਼ਿਕਾਇਤ ਨਹੀਂ ਕੀਤੀ। ਉਂਝ ਤਾਂ ਰੇਬੇਲ ਹਰਟ ਦੀ ਸਟਾਰ ਨੇ ਸਭ ਤੋਂ ਪਹਿਲਾਂ ਇਸ ਘਟਨਾ ਦਾ ਖੁਲਾਸਾ 20013 'ਚ ਕੀਤਾ ਸੀ ਪਰ ਹਾਵਰਡ ਸਟਰਨ ਸ਼ੋਅ ਦੌਰਾਨ ਇਕ ਵਾਰ ਮੁੜ ਉਸ ਨੇ ਇਸ ਦਰਦਨਾਕ ਹਾਦਸੇ ਨੂੰ ਯਾਦ ਕੀਤਾ। ਮੈਡੋਨਾ ਨੇ ਕਿਹਾ ਕਿ ਨਿਊਯਾਰਕ 'ਚ ਰਹਿਣ ਦੌਰਾਨ ਉਸ ਦਾ ਪਹਿਲਾ ਸਾਲ ਬਹੁਤ ਹੀ ਮੁਸ਼ਕਿਲ ਭਰਿਆ ਰਿਹਾ ਤੇ ਸਿੱਧੀ ਸਾਦੀ ਹੋਣ ਕਾਰਨ ਉਸ ਨੂੰ ਇਸ ਦੀ ਕੀਮਤ ਵੀ ਅਦਾ ਕਰਨੀ ਪਈ।
ਮੈਡੋਨਾ ਨੇ ਖੁੱਲ੍ਹ ਕੇ ਇਸ ਸਬੰਧੀ ਦੱਸਦਿਆਂ ਕਿਹਾ ਕਿ ਉਹ ਉਦੋਂ ਡਾਂਸ ਸਿੱਖਣ ਲਈ ਜਾ ਰਹੀ ਸੀ ਤੇ ਦਰਵਾਜ਼ੇ 'ਤੇ ਤਾਲਾ ਲੱਗਾ ਸੀ। ਫੋਨ ਤੋਂ ਗੱਲਬਾਤ ਕਰਨ ਲਈ ਉਸ ਨੂੰ ਪੈਸਿਆਂ ਦੀ ਲੋੜ ਸੀ। ਉਸ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਸ ਨੂੰ ਪੈਸੇ ਦਿੱਤੇ। ਉਹ ਬਹੁਤ ਦੋਸਤਾਨਾ ਕਿਸਮ ਦਾ ਵਿਅਕਤੀ ਸੀ। ਉਹ ਹਰ ਕਿਸੇ 'ਤੇ ਵਿਸ਼ਵਾਸ ਕਰ ਲੈਂਦੀ ਸੀ। ਫੋਨ 'ਤੇ ਗੱਲਬਾਤ ਕਰਵਾਉਣ ਲਈ ਉਕਤ ਅਣਪਛਾਤਾ ਵਿਅਕਤੀ ਉਸ ਨੂੰ ਉਥੇ ਲੈ ਗਿਆ, ਜਿਥੇ ਉਹ ਰਹਿੰਦਾ ਸੀ।
ਮੈਡੋਨਾ ਨੇ ਕਿਹਾ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ। ਨਿਊਯਾਰਕ 'ਚ ਪਹਿਲਾ ਸਾਲ ਉਸ ਲਈ ਦਿਮਾਗੀ ਤੌਰ 'ਤੇ ਮੁਸ਼ਕਿਲ ਭਰਿਆ ਰਿਹਾ। ਇਹ ਪੁੱਛਣ 'ਤੇ ਕਿ ਕੀ ਉਸ ਨੇ ਕਦੇ ਪੁਲਸ ਕੋਲ ਜਾ ਕੇ ਮਾਮਲਾ ਦਰਜ ਕਰਵਾਇਆ ਤਾਂ ਇਸ 'ਤੇ ਮੈਡੋਨਾ ਨੇ ਦੱਸਿਆ ਕਿ ਇਹ ਪ੍ਰਕਿਰਿਆ ਉਸ ਲਈ ਕਾਫੀ ਸ਼ਰਮਨਾਕ ਸੀ।
ਫਿਲਮ 'ਪੀਕੇ' ਨਾਲ ਨਰਾਜ਼ ਹੋਏ ਲੋਕਾਂ ਤੋਂ ਆਮਿਰ ਨੇ ਮੰਗੀ ਮੁਆਫੀ (ਦੇਖੋ ਤਸਵੀਰਾਂ)
NEXT STORY