ਨਵੀਂ ਦਿੱਲੀ- ਸਬਜ਼ੀਆਂ, ਦਾਲਾਂ, ਦੁੱਧ ਅਤੇ ਫਲਾਂ ਦੀਆਂ ਕੀਮਤਾਂ 'ਚ ਤੇਜ਼ ਵਾਧਾ ਹੋਣ ਦੇ ਕਾਰਨ ਫਰਵਰੀ ਮਹੀਨੇ 'ਚ ਉਪਭੋਗਤਾ ਮੁੱਲ ਸੂਚਕ ਅੰਕ 'ਤੇ ਅਧਾਰਤ ਪ੍ਰਚੂਨ ਮਹਿੰਗਾਈ ਲਗਾਤਾਰ ਤੀਜੇ ਮਹੀਨੇ ਵਧਦੇ ਹਏ 5.37 ਫੀਸਦੀ 'ਤੇ ਪਹੁੰਚ ਗਈ। ਜਨਵਰੀ 'ਚ ਇਸ ਦੀ ਦਰ 5.11 ਫੀਸਦੀ ਰਹੀ ਸੀ ਜਦੋਂਕਿ ਪਿਛਲੇ ਸਾਲ ਫਰਵਰੀ 'ਚ ਇਹ 7.88 ਫੀਸਦੀ ਰਹੀ ਸੀ।
ਕੇਂਦਰੀ ਸੰਖਿਅਕੀ ਦਫਤਰ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਖਾਧ ਮਹਿੰਗਾਈ ਅਜੇ ਵੀ ਉੱਚੀ ਬਣੀ ਹੋਈ ਹੈ। ਫਰਵਰੀ 'ਚ ਇਹ 6.79 ਫੀਸਦੀ 'ਤੇ ਰਹੀ। ਇਸ 'ਚ ਸਾਲ ਦਰ ਸਾਲ ਆਧਾਰ 'ਤੇ ਸਬਜ਼ੀਆਂ ਦੀ ਕੀਮਤ 13.01 ਫੀਸਦੀ, ਦਾਲਾਂ ਅਤੇ ਇਸ ਦੇ ਉਤਪਾਦਾਂ ਦੀ ਕੀਮਤ 10.61 ਫੀਸਦੀ, ਦੁੱਧ ਅਤੇ ਦੁੱਧ ਉਤਪਾਦਾਂ ਦੀ ਕੀਮਤ 9.21 ਫੀਸਦੀ, ਮਸਾਲਿਆਂ ਦੀ ਕੀਮਤ 9.16 ਫੀਸਦੀ ਅਤੇ ਫਲਾਂ ਦੀ ਕੀਮਤ 8.93 ਫੀਸਦੀ ਵਧੀਆਂ ਹਨ। ਇਸ ਤੋਂ ਇਲਾਵਾ ਪਹਿਲੇ ਤੋਂ ਤਿਆਰ ਅਤੇ ਡੱਬਾਬੰਦ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ 7.41 ਫੀਸਦੀ ਵਧੀਆਂ ਹਨ।
ਖਾਧ ਪਦਾਰਥਾਂ 'ਚ ਮਾਂਸ ਅਤੇ ਮੱਛੀ ਦੀ ਕੀਮਤ 5.03 ਫੀਸਦੀ ਅਤੇ ਪੇਅ ਪਦਾਰਥ (ਪੀਣ ਵਾਲੇ ਪਦਾਰਥਾਂ) ਦੀ ਕੀਮਤ 4.62 ਫੀਸਦੀ ਵੱਧ ਗਈਆਂ। ਅਨਾਜਾਂ ਦੀ ਕੀਮਤ 2.91 ਫੀਸਦੀ ਅਤੇ ਤੇਲ ਅਤੇ ਵਸਾਯੁਕਤ ਪਦਾਰਥਾਂ ਦੀ ਕੀਮਤ 2.16 ਫੀਸਦੀ ਵਧੀ ਹੈ। ਖਾਣ ਦੀਆਂ ਚੀਜ਼ਾਂ 'ਚ ਅੰਡੇ ਅਤੇ ਖੰਡ ਦੀਆਂ ਕੀਮਤਾਂ ਲਗਭਗ ਇਕ ਫੀਸਦੀ ਘੱਟ ਹੋਈਆਂ ਹਨ। ਪਾਨ ਅਤੇ ਤੰਬਾਕੂ ਉਤਪਾਦਾਂ ਦੀਆਂ ਕੀਮਤਾਂ 'ਚ ਵੀ 9.21 ਫੀਸਦੀ ਦਾ ਵਾਧਾ ਹੋਇਆ ਹੈ।
ਇਸ ਦੌਰਾਨ ਕੱਪੜਿਆਂ ਦੀ ਕੀਮਤ 6.38 ਫੀਸਦੀ ਅਤੇ ਘਰਾਂ ਦੀ ਕੀਮਤ 4.98 ਫੀਸਦੀ ਅਤੇ ਈਂਧਨ ਅਤੇ ਬਿਜਲੀ ਦੀ ਕੀਮਤ 4.72 ਫੀਸਦੀ ਵੱਧ ਗਈ। ਘਰੇਲੂ ਸਾਮਾਨ ਅਤੇ ਸੇਵਾਵਾਂ ਦੀਆਂ ਕੀਮਤਾਂ 5.32 ਫੀਸਦੀ ਅਤੇ ਸਿੱਖਿਆ 7.16 ਫੀਸਦੀ ਮਹਿੰਗੀ ਹੋ ਗਈ, ਜਦੋਂਕਿ ਆਵਾਜਾਈ ਅਤੇ ਸੰਚਾਰ 2.16 ਫੀਸਦੀ ਸਸਤੇ ਹੋ ਗਏ। ਖਾਸ ਗੱਲ ਇਹ ਹੈ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਗ੍ਰਾਮੀਣ ਖੇਤਰਾਂ 'ਚ ਮਹਿੰਗਾਈ ਜ਼ਿਆਦਾ ਵਧੀ ਹੈ। ਸ਼ਹਿਰੀ ਮਹਿੰਗਾਈ 4.95 ਫੀਸਦੀ ਅਤੇ ਪੇਂਡੂ ਮਹਿੰਗਾਈ 5.79 ਫੀਸਦੀ ਵਧੀ ਹੈ।
ਕੱਚਾ ਤੇਲ 70 ਸੇਂਟ ਮਜ਼ਬੂਤ
NEXT STORY