ਲੰਦਨ- ਡਾਲਰ ਦੇ ਕਮਜ਼ੋਰ ਹੋਣ ਅਤੇ ਇਰਾਕ ਦੇ ਤਿਕਰਿਤ ਸ਼ਹਿਰ 'ਚ ਇਸਲਾਮਿਕ ਸਟੇਟ ਅਤੇ ਸ਼ੀਆ ਮਿਲੀਸ਼ੀਆ ਅਤੇ ਇਰਾਕੀ ਫੌਜ ਦੇ ਵਿਚਾਲੇ ਜਾਰੀ ਸੰਘਰਸ਼ ਦੇ ਕਾਰਨ ਕੱਚਾ ਤੇਲ 58 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰ ਗਿਆ। ਲੰਦਨ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਬ੍ਰੇਂਟ ਕਰੂਡ 70 ਸੇਂਟ ਚੜ੍ਹ ਕੇ 58.24 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਪਿਛਲੇ ਸੈਸ਼ਨ 'ਚ ਇਹ 1.15 ਡਾਲਰ ਮਜ਼ਬੂਤ ਹੋਇਆ ਸੀ।
ਇਸ ਦੌਰਾਨ ਅਮਰੀਕੀ ਕਰੂਡ ਵੀ 31 ਸੇਂਟ ਤੇਜ਼ ਹੋ ਕੇ 48.48 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਮੱਧ ਏਸ਼ੀਆ 'ਚ ਜਾਰੀ ਸੰਘਰਸ਼ ਨੇ ਕੱਚੇ ਤੇਲ ਨੂੰ ਸਮਰਥਨ ਦਿੱਤਾ ਹੈ। ਇਰਾਕੀ ਸੁਰੱਖਿਆ ਬਲਾਂ ਅਤੇ ਸ਼ੀਆ ਮਿਲੀਸ਼ੀਆ ਦੇ ਨਾਲ ਇਸਲਾਮਿਕ ਸਟੇਟ ਦੇ ਲੜਾਕਿਆਂ ਦੇ ਵਿਚਾਲ ਤਿਕਰਿਤ ਸ਼ਹਿਰ 'ਚ ਬੁੱਧਵਾਰ ਤੋਂ ਜ਼ੋਰਦਾਰ ਝੜਪ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਾਲਰ ਦੇ ਕਮਜ਼ੋਰ ਹੋਣ ਨਾਲ ਵੀ ਨਿਵੇਸ਼ਕ ਕੱਚੇ ਤੇਲ ਦੇ ਪ੍ਰਤੀ ਆਕਰਸ਼ਿਤ ਹੋਏ ਜਿਸ ਨਾਲ ਇਹ ਮਜ਼ਬੂਤ ਹੋਇਆ।
ਮੁੰਬਈ 'ਚ ਟਾਟਾ ਪਾਵਰ ਦੇ ਗਾਹਕਾਂ ਦੀ ਗਿਣਤੀ 6 ਲੱਖ ਹੋਈ
NEXT STORY