ਨਵੀਂ ਦਿੱਲੀ- ਖਨਨ ਖੇਤਰ ਦੇ ਉਤਪਾਦਨ 'ਚ ਗਿਰਾਵਟ ਦੇ ਕਾਰਨ ਜਨਵਰੀ ਮਹੀਨੇ 'ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਘੱਟ ਕੇ 2.6 ਫੀਸਦੀ ਰਹਿ ਗਈ ਹੈ ਜੋ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਦਸੰਬਰ 2014 'ਚ ਇਹ ਦਰ 3.23 ਫੀਸਦੀ ਅਤੇ ਨਵੰਬਰ 2014 'ਚ 3.91 ਫੀਸਦੀ ਰਹੀ ਸੀ।
ਕੇਂਦਰੀ ਸੰਖਿਅਕੀ ਦਫਤਰ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਜਨਵਰੀ ਮਹੀਨੇ 'ਚ ਵਿਨਿਰਮਾਣ ਖੇਤਰ ਦਾ ਉਤਪਾਦਨ 3.3 ਫੀਸਦੀ ਵਧਿਆ ਜਦੋਂਕਿ ਪਿਛਲੇ ਸਾਲ ਦਸੰਬਰ 'ਚ ਇਹ 3.81 ਫੀਸਦੀ ਵਧਿਆ ਸੀ। ਪਰ ਖਨਨ ਖੇਤਰ ਦੇ ਉਤਪਾਦਨ ਵਿਚ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ 'ਚ 2.8 ਫੀਸਦੀ ਦੀ ਗਿਰਾਵਟ ਰਹੀ। ਜਦੋਂਕਿ ਬਿਜਲੀ ਖੇਤਰ ਦਾ ਉਤਪਾਦਨ 2.7 ਫੀਸਦੀ ਵਧਿਆ ਹੈ।
ਚਾਲੂ ਮਾਲੀ ਸਾਲ ਦੇ ਪਹਿਲੇ 10 ਮਹੀਨਿਆਂ 'ਚ ਅਪ੍ਰੈਲ 2014 ਤੋਂ ਜਨਵਰੀ 2015 ਤੱਕ ਉਦਯੋਗਿਕ ਉਤਪਾਦਨ ਦੀ ਵਾਧਾ ਦਰ 2.5 ਫੀਸਦੀ ਰਹੀ। ਇਸ ਦੌਰਾਨ ਖਨਨ ਖੇਤਰ ਦਾ ਉਤਪਾਦਨ 1.3 ਫੀਸਦੀ, ਵਿਨਿਰਮਾਣ ਉਤਪਾਦਨ 1.7 ਫੀਸਦੀ ਅਤੇ ਬਿਜਲੀ ਉਤਪਾਦਨ 9.3 ਫੀਸਦੀ ਵਧਿਆ।
ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਮਿਲਣ ਜਾ ਰਹੀ ਹੈ ਇਹ ਸਹੂਲਤ! (ਦੇਖੋ ਤਸਵੀਰਾਂ)
NEXT STORY