ਨਵੀਂ ਦਿੱਲੀ- ਇੰਟਰਨੈਟ 'ਤੇ ਆ ਰਹੀਆਂ ਰਿਪੋਰਟਸ ਅਨੁਸਾਰ ਹੁਣ ਵਟਸਐਪ 'ਤੇ ਦੋਬਾਰਾ ਵਾਇਸ ਕਾਲਿੰਗ ਇਨਵਾਈਟ ਫੀਚਰ ਸ਼ੁਰੂ ਹੋ ਗਿਆ ਹੈ। ਵੈਬਸਾਈਟ ਐਂਡਰਾਇਡ ਪੁਲਸ ਅਨੁਸਾਰ ਇਹ ਇਨਵਾਈਟ ਵਿੰਡੋ ਸਿਰਫ ਕੁਝ ਹੀ ਘੰਟਿਆਂ ਲਈ ਓਪਨ ਰਹੇਗੀ। ਐਂਡਰਾਇਡ ਪੁਲਸ ਵੈਬਸਾਈਟ ਅਨੁਸਾਰ ਵਟਸਐਪ ਵਾਇਸ ਕਾਲਿੰਗ ਫੀਚਰ ਨੂੰ ਲੇਟੇਸਟ ਅਪਡੇਟ (ਵੀ 2.11.561) ਜ਼ਰੀਏ ਹੀ ਐਕਟੀਵੇਟ ਕੀਤਾ ਜਾ ਸਕੇਗਾ।
ਯੂਜ਼ਰਸ ਨੂੰ ਵਟਸਐਪ ਦੀ ਅਧਿਕਾਰਕ ਵੈਬਸਾਈਟ ਤੋਂ ਇਹ ਅਪਡੇਟ ਡਾਊਨਲੋਡ ਕਰਨੀ ਹੋਵੇਗੀ। ਇਸ ਦੇ ਬਾਅਦ ਕਿਸੀ ਇਸ ਤਰ੍ਹਾਂ ਦੇ ਇਨਸਾਨ ਦੇ ਕਾਲ ਕਰਨ 'ਤੇ ਜਿਸ ਨੇ ਵਾਇਸ ਕਾਲਿੰਗ ਐਕਟੀਵੇਟ ਕਰਵਾ ਲਿਆ ਹੈ ਤੁਹਾਡੇ ਫੋਨ 'ਚ ਵੀ ਵਟਸਐਪ ਵਾਇਸ ਕਾਲਿੰਗ ਐਕਟੀਵੇਟ ਹੋ ਜਾਵੇਗੀ। ਰਿਪੋਰਟ ਅਨੁਸਾਰ ਵਟਸਐਪ ਦੇ ਹੁਣ ਤਕ 1 ਬਿਲਿਅਨ ਤੋਂ ਵੱਧ ਇੰਸਟਾਲ ਗੂਗਲ ਪਲੇ ਤੋਂ ਹੋ ਚੁੱਕੇ ਹਨ। ਇਹ ਨੰਬਰ 1 ਬਿਲਿਅਨ ਯੂਜ਼ਰਸ ਦੇ 'ਚ ਹਨ। ਗੂਗਲ ਪਲੇ ਦੇ ਨੰਬਰ ਅਸਲੀ ਵਟਸਐਪ ਯੂਜ਼ਰਸ ਨੂੰ ਨਹੀਂ ਦਿਖਾਈ ਦੇ ਸਕਦੇ ਕਿਉਂਕਿ ਇਕ ਵਾਰ ਐਪ ਡਾਊਨਲੋਡ ਕਰਦੇ ਹੀ ਗੂਗਲ ਪਲੇ 'ਤੇ ਨੰਬਰ ਕਾਊਂਟ ਹੋ ਜਾਂਦਾ ਹੈ।
ਇਸ ਤੋਂ ਪਹਿਲਾਂ ਵਾਇਸ ਕਾਲਿੰਗ ਫੀਚਰ ਸਾਰਿਆਂ ਲਈ ਨਹੀਂ ਖੋਲ੍ਹਿਆ ਗਿਆ ਸੀ। ਇਸ ਦੇ ਬਾਅਦ ਜਦੋਂ ਇਨਵਾਈਟ ਵਿੰਡੋ ਯੂਨੀਵਰਸਲ ਯੂਜ਼ਰਸ ਲਈ ਖੋਲ੍ਹੀ ਗਈ ਪਰ ਜਲਦ ਹੀ ਇਸ ਨੂੰ ਬੰਦ ਕਰ ਦਿੱਤਾ ਗਿਆ। ਹੁਣ ਇਹ ਫੀਚਰ ਅਧਿਕਾਰਕ ਤੌਰ 'ਤੇ ਕਦੋਂ ਤਕ ਰੋਲ ਆਊਟ ਹੁੰਦਾ ਹੈ ਇਸ ਦੇ ਬਾਰੇ 'ਚ ਕਿਹਾ ਨਹੀਂ ਜਾ ਸਕਦਾ।
ਲਗਾਤਾਰ ਤੀਜੇ ਮਹੀਨੇ ਵਧੀ ਪ੍ਰਚੂਨ ਮਹਿੰਗਾਈ
NEXT STORY