ਮੁੰਬਈ- ਬੈਂਕਾਂ ਅਤੇ ਬਰਾਮਦਕਾਰਾਂ ਵੱਲੋਂ ਡਾਲਰ ਦੀ ਬਿਕਵਾਲੀ ਨਾਲ ਵੀਰਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ ਦੋ ਮਹੀਨਿਆਂ ਦੀ ਸਭ ਤੋਂ ਵੱਡੀ 27 ਪੈਸੇ ਦੀ ਇਕ ਰੋਜ਼ਾ ਤੇਜ਼ੀ ਦੇ ਨਾਲ ਤਿੰਨ ਸੈਸ਼ਨ ਦੀ ਗਿਰਾਵਟ ਤੋਂ ਉਭਰਦਾ ਹੋਇਆ 62.51 ਰੁਪਏ ਪ੍ਰਤੀ ਡਾਲਰ ਦੇ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਬੁੱਧਵਾਰ ਨੂੰ ਇਹ ਇਕ ਪੈਸਾ ਟੁੱਟ ਕੇ 62.78 ਰੁਪਏ ਪ੍ਰਤੀ ਡਾਲਰ ਰਿਹਾ ਸੀ। ਪਿਛਲੇ ਤਿੰਨ ਸੈਸ਼ਨਾਂ 'ਚ ਇਸ 'ਚ 61 ਪੈਸੇ ਦੀ ਗਿਰਾਵਟ ਆ ਚੁੱਕੀ ਹੈ।
ਕਾਰੋਬਾਰ ਦੀ ਸ਼ੁਰੂਆਤ 'ਚ ਭਾਰਤੀ ਮੁਦਰਾ ਨੇ ਦੋ ਪੈਸੇ ਦੀ ਤੇਜ਼ੀ ਦੇ ਨਾਲ 62.76 ਰੁਪਏ ਪ੍ਰਤੀ ਡਾਲਰ 'ਤੇ ਮਜ਼ਬੂਤ ਸ਼ੁਰੂਆਤ ਕੀਤੀ। ਆਰੰਭ 'ਚ ਹੀ ਮਾਮੂਲੀ ਗਿਰਾਵਟ ਦੇ ਨਾਲ ਇਹ 62.80 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਘੱਟੋ-ਘੱਟ ਪੱਧਰ ਤੱਕ ਉਤਰ ਗਿਆ ਪਰ ਇਸ ਤੋਂ ਬਾਅਦ ਡਾਲਰ ਬਿਕਵਾਲੀ ਨਾਲ ਸਮਰਥਨ ਪ੍ਰਾਪਤ ਕਰ ਕੇ ਰੁਪਏ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ 62.49 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਉੱਚੇ ਪੱਧਰ ਨੂੰ ਛੁਹਣ ਤੋਂ ਬਾਅਦ ਕਾਰੋਬਾਰ ਦੀ ਸਮਾਪਤੀ 'ਤੇ ਪਿਛਲੇ ਸੈਸ਼ਨ ਦੇ ਮੁਕਾਬਲੇ 27 ਪੈਸੇ ਦੀ ਮਜ਼ਬੂਤੀ ਦੇ ਨਾਲ 62.51 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਕਾਰੋਬਾਰੀ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕਮਜ਼ੋਰੀ ਦਾ ਫਾਇਦਾ ਰੁਪਏ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰਾਂ ਦੀ ਤੇਜ਼ੀ ਨੇ ਵੀ ਇਸ ਨੂੰ ਮਜ਼ਬੂਤੀ ਦਿੱਤੀ ਹੈ।
ਉਦਯੋਗਿਕ ਉਤਪਾਦਨ ਵਾਧਾ ਦਰ ਤਿੰਨ ਮਹੀਨੇ ਦੇ ਹੇਠਲੇ ਪੱਧਰ 'ਤੇ
NEXT STORY