ਚੰਡੀਗੜ੍ਹ, (ਬਿਊਰੋ)- ਵਿਸ਼ਵ ਪ੍ਰਸਿੱਧ ਫ੍ਰੀ ਸਟਾਇਲ ਪਹਿਲਵਾਨ ਦਲੀਪ ਸਿੰਘ (ਦਿ ਗ੍ਰੇਟ ਖਲੀ) ਨੇ ਪੰਜਾਬ ਪੁਲਸ ਅਤੇ ਕਰਮਚਾਰੀਆਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਰੋਜ਼ਾਨਾ ਵਰਜਿਸ਼ ਦੀ ਸਲਾਹ ਦਿਤੀ ਹੈ। ਬੀਤੇ ਦਿਨ ਪੰਜਾਬ ਪੁਲਸ ਦੀ 82ਵੀਂ ਬਟਾਲੀਅਨ, ਪੀ.ਏ.ਪੀ. ਚੰਡੀਗੜ੍ਹ ਵਿਖੇ ਪਹੁੰਚੇ ਗ੍ਰੇਟ ਖਲੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਜੰਲਧਰ ਵਿਖੇ ਸਥਾਪਿਤ ਕੀਤੀ ਗਈ ਆਪਣੀ ਖੇਡ ਅਕਾਦਮੀ ਵਿਖੇ ਪੁਲਸ ਦੇ ਕਰਮਚਾਰੀਆਂ ਲਈ ਮੁਫਤ ਸਿਖਲਾਈ ਦੀ ਵਿਵਸਥਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਰਫ ਪੁਲਸ ਕਰਮਚਾਰੀ ਹੀ ਨਹੀਂ ਬਲਕਿ ਹਰ ਵਿਅਕਤੀ ਨੂੰ ਚੰਗੀ ਸਿਹਤ ਬਣਾ ਕੇ ਆਪਣੇ ਦਫਤਰ ਅਤੇ ਵਪਾਰਕ ਰੁਝੇਵਿਆਂ ਨੂੰ ਚੰਗੀ ਤਰ੍ਹਾਂ ਨਿਭਾ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਗ੍ਰੇਟ ਖਲੀ ਉਕਤ ਬਟਾਲੀਅਨ ਦੇ ਕਮਾਡੈਂਟ ਬਲਵਿੰਦਰ ਸਿੰਘ ਦੇ ਵਿਸ਼ੇਸ਼ ਸੱਦੇ 'ਤੇ ਜਵਾਨਾਂ/ਕਰਮਚਾਰੀਆਂ ਨੂੰ ਪ੍ਰੇਰਣਾ ਦੇਣ ਲਈ ਪਹੁੰਚੇ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਮੌਜੂਦ ਪੁਲਸ ਜਵਾਨਾਂ ਨੇ ਪ੍ਰਣ ਲਿਆ ਕਿ ਉਹ ਆਪਣੀ ਡਿਊਟੀ ਦੇ ਨਾਲ-ਨਾਲ ਖੇਡਾਂ ਵਿਚ ਵੀ ਚੰਗਾ ਯੋਗਦਾਨ ਪਾ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗੇ ਅਤੇ ਗ੍ਰੇਟ ਖਲੀ ਵਲੋਂ ਦੱਸੇ ਗਏ ਮਾਰਗ ਤੇ ਚੱਲਾਂਗੇ।
ਕਬੱਡੀ-ਕਬੱਡੀ ਕਰਦਿਆਂ ਦੀ ਹੋਈ ਠਾਹ-ਠਾਹ (ਵੀਡੀਓ)
NEXT STORY