ਜਲੰਧਰ, (ਧਵਨ)- ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਪੂਰੀ ਨਿਸ਼ਠਾ ਦਿਖਾਉਂਦੇ ਹੋਏ ਅਕਾਲੀਆਂ ਤੋਂ ਪੁੱਛਿਆ ਹੈ ਕਿ ਉਹ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਉਨ੍ਹਾਂ ਤੋਂ ਗ੍ਰਾਂਟਾਂ ਲੈਂਦੇ ਰਹੇ ਪਰ ਸੰਕਟ ਵਿਚ ਮਨਮੋਹਨ ਸਿੰਘ ਦਾ ਸਾਥ ਦੇਣ ਲਈ ਉਨ੍ਹਾਂ ਆਪਣੇ ਮੂੰਹ ਵਿਚੋਂ ਇਕ ਸ਼ਬਦ ਵੀ ਨਹੀਂ ਕੱਢਿਆ। ਸਾਬਕਾ ਮੁਖ ਮੰਤਰੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਈਮਾਨਦਾਰੀ ਤੇ ਨਿਸ਼ਠਾ 'ਤੇ ਸ਼ੱਕ ਕਰਨਾ ਮੂਰਖਤਾ ਹੈ। ਭਾਰਤੀ ਸਿਆਸੀ ਪ੍ਰਣਾਲੀ ਲਈ ਇਹ ਇਕ ਦੁਖਦਾਈ ਸਮਾਂ ਹੈ ਕਿ ਮਨਮੋਹਨ ਸਿੰਘ ਵਰਗੇ ਵਿਅਕਤੀ ਨੂੰ ਮੁਲਜ਼ਮ ਬਣਾਇਆ ਜਾ ਰਿਹਾ ਹੈ। ਵਿਸ਼ਵ ਵਿਚ ਕੋਈ ਵੀ ਵਿਅਕਤੀ ਡਾ. ਮਨਮੋਹਨ ਸਿੰਘ ਦੀ ਈਮਾਨਦਾਰੀ 'ਤੇ ਸ਼ੱਕ ਨਹੀਂ ਕਰ ਸਕਦਾ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਪ੍ਰਕਿਰਿਆ ਤੋਂ ਸੰਪੂਰਨ ਫੈਸਲਾ ਲੈਣ ਵਾਲੀ ਪ੍ਰਕਿਰਿਆ ਲੰਗੜੀ ਹੋ ਕੇ ਰਹਿ ਜਾਵੇਗੀ। ਆਉਣ ਵਾਲੇ ਸਮੇਂ ਵਿਚ ਹੋਰਨਾਂ ਪ੍ਰਧਾਨ ਮੰਤਰੀਆਂ ਅਤੇ ਮੁਖ ਮੰਤਰੀਆਂ ਨੂੰ ਵੀ ਅਜਿਹੇ ਹਾਲਾਤ ਵਿਚੋਂ ਲੰਘਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਡਾ. ਮਨਮੋਹਨ ਸਿੰਘ ਦੀ ਹਮਾਇਤ ਵਿਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਈਮਾਨਦਾਰੀ ਨੂੰ ਸੂਲੀ 'ਤੇ ਨਹੀਂ ਲਟਕਾਇਆ ਜਾਣਾ ਚਾਹੀਦਾ। ਉਨ੍ਹਾਂ ਭਾਜਪਾ ਨੂੰ ਪੁੱਛਿਆ ਕਿ ਉਹ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰੇ। ਭਾਜਪਾ ਨੂੰ ਸਭ ਕੁਝ ਸਿਆਸੀ ਲਾÎਭ ਲਈ ਨਹੀਂ ਦੇਖਣਾ ਚਾਹੀਦਾ। ਨਹੀਂ ਤਾਂ ਦੇਸ਼ ਲਈ ਇਸ ਦੇ ਨਤੀਜੇ ਘਾਤਕ ਸਿੱਧ ਹੋਣਗੇ।
ਪੰਜਾਬ ਪੁਲਸ ਨੂੰ 'ਦਿ ਗ੍ਰੇਟ ਖਲੀ' ਦਾ ਇਹ ਹੈ ਸੁਨੇਹਾ
NEXT STORY