ਨਵੀਂ ਦਿੱਲੀ- ਕੋਰੀਆਈ ਕੰਪਨੀ ਸੈਮਸੰਗ ਨੇ ਇਕ ਇਸ ਤਰ੍ਹਾਂ ਦਾ ਸਮਾਰਟਫੋਨ ਪੇਸ਼ ਕੀਤਾ ਹੈ ਜਿਹੜਾ ਨਾ ਤਾਂ ਪਾਣੀ 'ਚ ਡੁੱਬਦਾ ਹੈ ਅਤੇ ਨਾ ਡਿੱਗਣ ਨਾਲ ਟੁੱਟਦਾ ਹੈ। ਇਹ ਡਸਟਪਰੂਫ ਤਾਂ ਹੈ ਹੀ, ਅਤੇ ਇਸ ਦਾ ਭਾਰ ਵੀ ਨਹੀਂ ਹੈ। ਇਹ ਫੋਨ ਹੈ ਗਲੈਕਸੀ ਐਕਸਕਵਰ 3।
ਇਹ ਫੋਨ ਅਮਰੀਕੀ ਸੈਨਾ ਦੇ ਮਾਪਢੰਡਾ ਅਨੁਸਾਰ ਬਣਾਇਆ ਗਿਆ ਹੈ ਅਤੇ ਇਹ ਇਕ ਮੀਟਰ ਪਾਣੀ 'ਚ ਅੱਧੇ ਘੰਟੇ ਤਕ ਰਹਿ ਸਕਦਾ ਹੈ। ਇਸ ਦੇ ਇਲਾਵਾ ਇਹ 1.2 ਮੀਟਰ ਦੀ ਉਂਚਾਈ ਤੋਂ ਡਿੱਗਣ 'ਤੇ ਵੀ ਨਹੀਂ ਟੁੱਟਦਾ। ਇਹ ਡਸਟਪਰੂਫ ਵੀ ਹੈ। ਯਾਨੀ ਮਿੱਟੀ 'ਚ ਜਾਣ ਦੇ ਬਾਅਦ ਵੀ ਇਸ ਦੇ ਸਿਸਟਮ 'ਚ ਕੋਈ ਖਰਾਬੀ ਨਹੀਂ ਆਉਂਦੀ। ਇਸ ਫੋਨ ਦੀ 4.5 ਇੰਚ (480 ਗੁਣਾ 800 ਪਿਕਸਲ) ਡਿਸਪਲੇ ਹੈ। ਇਹ ਫੋਨ ਐਂਡਰਾਇਡ 5.0 ਲਾਲੀਪਾਪ 'ਤੇ ਚੱਲਦਾ ਹੈ।
ਇਸ 'ਚ 1.2 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਲੱਗਾ ਹੈ। ਇਸ ਫੋਨ ਦਾ 5 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜਿਸ ਨਾਲ ਫਲੈਸ਼ ਦੀ ਸਹੂਲਤ ਦਿੱਤੀ ਗਈ ਹੈ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ 'ਚ 2200 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 289 ਡਾਲਰ (ਲੱਗਭਗ 18140 ਰੁਪਏ) ਰੱਖੀ ਗਈ ਹੈ।
ਭਾਰਤੀ ਏਅਰਟੈਲ ਤੇ ਟਾਟਾ ਟੈਲੀਕਾਮ ਯੁੱਧ 'ਚ ਸਾਂਝਾ ਮੋਰਚਾ ਬਣਾਉਣ ਦੀ ਤਿਆਰੀ 'ਚ
NEXT STORY