ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਅੱਜ ਡਾਲਰ ਦੇ ਮੁਕਾਬਲੇ ਰੁਪਏ ਦੀ ਸੰਦਰਭ ਦਰ 62.6733 ਰੁਪਏ ਪ੍ਰਤੀ ਡਾਲਰ ਨਿਰਧਾਰਿਤ ਕੀਤੀ ਜਦਕਿ ਪਿੱਛਲੇ ਕਾਰੋਬਾਰੀ ਦਿਵਸ 'ਤੇ ਇਹ 62.5665 ਰੁਪਏ ਪ੍ਰਤੀ ਡਾਲਰ ਸੀ।
ਆਰ.ਬੀ.ਆਈ. ਦੀ ਅਧਿਕਾਰਕ ਜਾਣਕਾਰੀ ਅਨੁਸਾਰ ਰੁਪਏ ਦੀ ਸੰਦਰਭ ਦਰ ਯੂਰੋ ਦੀ ਤੁਲਨਾ 'ਚ 66.4212 ਰੁਪਏ ਪ੍ਰਤੀ ਯੂਰੋ ਤੈਅ ਕੀਤੀ ਗਈ ਜੋ ਪਿੱਛਲੇ ਕਾਰੋਬਾਰੀ ਦਿਵਸ 'ਤੇ 65.9451 ਰੁਪਏ ਪ੍ਰਤੀ ਯੂਰੋ ਰਹੀ ਸੀ। ਪੌਂਡ ਦੇ ਭਾਅ 93.1639 ਰੁਪਏ ਪ੍ਰਤੀ ਪੌਂਡ ਤੈਅ ਕੀਤੇ ਗਏ। ਯੇਨ ਦੇ ਦਾਮ 51.60 ਰੁਪਏ ਪ੍ਰਤੀ ਸੈਂਕੜਾ ਯੇਨ ਨਿਰਧਾਰਿਤ ਕੀਤੇ ਗਏ।
ਲਾਵਾ ਨੇ ਪੇਸ਼ ਕੀਤਾ ਬੇਹਦ ਸਸਤਾ ਸਮਾਰਟਫੋਨ ਆਈਰਿਸ 325
NEXT STORY