ਨਵੀਂ ਦਿੱਲੀ- ਸਪੈਕਟਰਮ ਵੰਡ ਨਾਲ ਸਰਕਾਰ ਨੂੰ ਹੁਣ ਤੱਕ 1 ਲੱਖ ਕਰੋੜ ਤੋਂ ਜ਼ਿਆਦਾ ਦੀ ਬੋਲੀ ਮਿਲ ਚੁੱਕੀ ਹੈ ਜਦੋਂਕਿ ਅਜੇ ਵੀ ਕੁਝ ਸਪੈਕਟਰਮ ਬਾਕੀ ਹਨ ਜਿਨ੍ਹਾਂ ਲਈ ਵੱਡੇ ਟੈਲੀਕਾਮ ਆਪ੍ਰੇਟਰਾਂ ਵਲੋਂ ਬੋਲੀ ਲਗਾਉਣ ਦੀ ਪ੍ਰਕਿਰਿਆ ਜਾਰੀ ਹੈ।
ਦੂਰਸੰਚਾਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 49 ਰਾਊਂਡ ਦੀ ਬੋਲੀ ਲਗਾਈ ਜਾ ਚੁੱਕੀ ਹੈ ਜਿਸ 'ਚ 1.02 ਲੱਖ ਕਰੋੜ ਦਾ ਮਾਲੀਆ ਮਿਲ ਚੁੱਕਾ ਹੈ ਅਤੇ 2100 ਮੈਗਾਹਰਟਜ਼, 1800 ਮੈਗਾਹਰਟਜ਼, 900 ਮੈਗਾਹਰਟਜ਼ ਅਤੇ 800 ਮੈਗਾਹਰਟਜ਼ ਦੇ ਸਾਰੇ ਬੈਂਡਾਂ 'ਚ ਕੁਝ ਸਪੈਕਟਰਮ ਬਾਕੀ ਹਨ ਜਿਨ੍ਹਾਂ ਦੀ ਨੀਲਾਮੀ ਹੁਣ ਵੀ ਜਾਰੀ ਹੈ।
ਅੱਜ ਨਿਲਾਮੀ ਦਾ 9ਵਾਂ ਦਿਨ ਹੈ ਅਤੇ ਨਿਲਾਮੀ ਲਈ ਉਪਲੱਬਧ ਸਪੈਕਟਰਮਾਂ 'ਚ 86 ਫ਼ੀਸਦੀ ਦੀ ਬੋਲੀ ਲੱਗ ਚੁੱਕੀ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਮਾਲੀਆ ਰਾਖਵੇਂ ਮੁੱਲ ਤੋਂ ਜ਼ਿਆਦਾ ਦੀ ਰਾਸ਼ੀ ਲਈ ਮਿਲੇ ਹਨ।
ਐਪਲ ਦੀ ਆਈਵਾਚ ਹੁਣ ਸਿਰਫ 1875 ਰੁਪਏ 'ਚ! (ਦੇਖੋ ਤਸਵੀਰਾਂ)
NEXT STORY