ਨਵੀਂ ਦਿੱਲੀ- ਮਹੀਨਿਆਂ ਤਕ ਇੰਤਜ਼ਾਰ ਕਰਨ ਦੇ ਬਾਅਦ ਐਪਲ ਨੇ ਆਪਣੀ ਪਹਿਲੀ ਆਈਵਾਚ ਨੂੰ ਲਾਂਚ ਕਰ ਦਿੱਤਾ ਹੈ। 24 ਅਪ੍ਰੈਲ ਨੂੰ ਆਈਵਾਚ ਕਈ ਦੇਸ਼ਾਂ 'ਚ ਵਿਕਰੀ ਲਈ ਉਪਲੱਬਧ ਹੋਵੇਗੀ ਪਰ ਐਪਲ ਵਾਚ ਚਾਈਨਿਜ਼ ਬਾਜ਼ਾਰ 'ਚ ਪਹਿਲਾਂ ਤੋਂ ਹੀ ਆ ਚੁੱਕੀ ਹੈ ਅਤੇ ਉਹ ਵੀ ਬੇਹਦ ਸਸਤੀ ਕੀਮਤ 'ਤੇ।
ਦਰਅਸਲ ਚੀਨ 'ਚ ਨਕਲੀ ਉਤਪਾਦ ਬਣਾਉਣ ਵਾਲੀ ਕੁਝ ਨਿਰਮਾਤਾਵਾਂ ਨੇ ਐਪਲ ਵਾਚ ਦੀ ਕਾਪੀ ਬਣਾ ਦਿੱਤੀ ਹੈ ਅਤੇ ਇਹ ਅਸਲੀ ਐਪਲ ਵਾਚ ਤੋਂ ਪਹਿਲਾਂ ਹੀ ਬਾਜ਼ਾਰ 'ਚ ਉਪਲੱਬਧ ਹੋ ਗਈ ਹੈ। ਨਕਲੀ ਐਪਲ ਵਾਚ ਬੁੱਧਵਾਰ ਨੂੰ Taobao.com 'ਤੇ ਦੇਖੀ ਗਈ ਅਤੇ ਇਸ ਦੀ ਕੀਮਤ ਵੀ ਇੰਨੀ ਘੱਟ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ। ਨਕਲੀ ਐਪਲ ਵਾਚ ਦੀ ਸ਼ੁਰੂਆਤੀ ਕੀਮਤ 30 ਡਾਲਰ (1875 ਰੁਪਏ) ਅਤੇ ਇਸ ਤੋਂ ਵੱਧ ਦੀ ਕੀਮਤ 'ਤੇ ਉਪਲੱਬਧ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਨੇ 9 ਮਾਰਚ ਨੂੰ ਇਕ ਈਵੈਂਟ ਦੌਰਾਨ ਐਪਲ ਵਾਚ ਨੂੰ ਲਾਂਚ ਕੀਤਾ ਹੈ। ਐਪਲ ਵਾਚ ਦੇ ਸ਼ੁਰੂਆਤੀ ਮਾਡਲ ਐਪਲ ਵਾਚ ਸਪੋਰਟ ਦੀ ਕੀਮਤ 349 ਡਾਲਰ ਰੱਖੀ ਹੈ। ਇਸ ਦੇ ਇਲਾਵਾ ਐਪਲ ਵਾਚ ਦੀ ਕੀਮਤ 549 ਡਾਲਰ ਤੋਂ 1000 ਡਾਲਰ ਅਤੇ ਐਪਲ ਵਾਚ ਐਡੀਸ਼ਨ ਦੀ ਕੀਮਤ 10 ਹਜ਼ਾਰ ਤੋਂ 17000 ਡਾਲਰ ਰੱਖੀ ਗਈ ਹੈ।
ਆਰ.ਬੀ.ਆਈ. ਦੇ ਰੁਪਏ ਦੀ ਸੰਦਰਭ ਦਰ
NEXT STORY