ਨਵੀਂ ਦਿੱਲੀ- ਐਚ.ਟੀ.ਸੀ. ਕੰਪਨੀ ਦੇ ਲੋਕਪ੍ਰਿਯ ਫੋਨ ਡਿਜ਼ਾਈਰ 820 ਦਾ ਨਵਾਂ ਪਾਵਰਫੁੱਲ ਪ੍ਰੋਸੈਸਰ ਵਾਲਾ ਵੈਰੀਐਂਟ ਡਿਜ਼ਾਈਰ 820ਐਸ ਹੁਣ ਭਾਰਤੀ ਮਾਰਕੀਟ 'ਚ ਲਾਂਚ ਹੋ ਗਿਆ ਹੈ। ਮੁੰਬਈ ਸਥਿਤ ਰਿਟੇਲਰ ਮਹੇਸ਼ ਟੈਲੀਕਾਮ ਨੇ ਟਵੀਟ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਟਵੀਟ ਅਨੁਸਾਰ ਇਹ ਸਮਾਰਟਫੋਨ ਵੀਰਵਾਰ ਤੋਂ ਵਿਕਰੀ ਲਈ ਉਪਲੱਬਧ ਹੋ ਗਿਆ ਹੈ।
ਹਾਲਾਂਕਿ ਅਜੇ ਕੰਪਨੀ ਦੀ ਅਧਿਕਾਰਕ ਵੈਬਸਾਈਟ 'ਤੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ ਭਾਰਤ 'ਚ 24990 ਰੁਪਏ ਰੱਖੀ ਗਈ ਹੈ। ਡਿਜ਼ਾਈਰ 820ਐਸ 'ਚ ਲੱਗਭਗ ਸਪੈਸੀਫਿਕੇਸ਼ਨ ਡਿਜ਼ਾਈਰ 820 ਵਰਗੇ ਹੀ ਹਨ। ਫਰਕ ਸਿਰਫ ਪ੍ਰੋਸੈਸਰ ਦਾ ਹੈ। ਇਸ 'ਚ ਓਕਟਾ ਕੋਰ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਹ 64 ਬਿਟ 1.7 ਜੀ.ਐਚ.ਜ਼ੈਡ. ਓਕਟਾ ਕੋਰ ਮੀਡੀਆਟੈਕ ਐਮ.ਟੀ. 6752 ਪ੍ਰੋਸੈਸਰ ਹੈ ਜੋ 4ਜੀ ਐਲ.ਟੀ.ਈ. ਕੁਨੈਕਟੀਵਿਟੀ ਦੇ ਨਾਲ ਆਏਗਾ। ਇਸ ਦੇ ਇਲਾਵਾ ਇਸ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ।
ਇਸ ਪ੍ਰੋਸੈਸਰ ਦੇ ਨਾਲ 2ਜੀ.ਬੀ. ਰੈਮ ਦਿੱਤੀ ਗਈ ਹੈ। ਇਹ ਐਂਡਰਾਇਡ 4.4 ਆਪ੍ਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ ਫੋਨ 'ਚ 5.5 ਇੰਚ ਦੀ ਐਚ.ਡੀ. ਸਕਰੀਨ ਦਿੱਤੀ ਗਈ ਹੈ। ਇਸ ਫੋਨ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ। ਇਸ ਫੋਨ ਦੀ ਇੰਟਰਨਲ ਮੈਮੋਰੀ 16 ਜੀ.ਬੀ. ਇੰਟਰਨਲ ਮੈਮੋਰੀ ਦੇ ਨਾਲ ਇਸ ਫੋਨ ਨੂੰ 128 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਕੇਅਰਨ ਇੰਡਿਆ ਨੂੰ 20495 ਕਰੋੜ ਰੁਪਏ ਦਾ ਟੈਕਸ ਨੋਟਿਸ
NEXT STORY