ਨਵੀਂ ਦਿੱਲੀ- ਤੇਲ ਅਤੇ ਗੈਸ ਨਿਕਾਸੀ ਕੰਪਨੀ ਕੇਅਰਨ ਇੰਡੀਆ ਲਿਮਟਡ ਨੂੰ ਆਮਦਨ ਟੈਕਸ ਵਿਭਾਗ ਨੇ 20495 ਕਰੋੜ ਰੁਪਏ ਦਾ ਟੈਕਸ ਚਕਾਉਣ ਦਾ ਨੋਟਿਸ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਇਸ ਆਮਦਨ ਟੈਕਸ ਬਕਾਇਆ ਹੋਣ ਦੀ ਗੱਲ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਕਿ ਉਹ ਆਪਣੇ ਹਿਤਾਂ ਦੀ ਰੱਖਿਆ ਲਈ ਸਾਰੇ ਸੰਭਾਵਿਕ ਤਰੀਕੇ ਅਪਣਾਏਗੀ।
ਕੰਪਨੀ ਨੇ ਬੀ.ਐਸ.ਈ. ਨੂੰ ਦੱਸਿਆ ਹੈ ਕਿ ਉਸ ਨੂੰ ਇਸ ਸਿਲਸਿਲੇ 'ਚ ਅੱਜ ਆਮਦਨ ਟੈਕਸ ਵਿਭਾਗ ਦਾ ਨੋਟਿਸ ਮਿਲਿਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਸਮੂਹ ਦੀ ਤਤਕਾਲੀਨ ਪੈਤ੍ਰਿਕ ਕੰਪਨੀ ਕੇਅਰਨ ਯੂ.ਕੇ. ਹੋਲਿੰਡਗਸ ਲਿਮਟਡ (ਸੀ.ਯੂ.ਐਚ.ਐਲ.) ਵਲੋਂ 2006-07 ਦੌਰਾਨ ਸ਼ੇਅਰ ਤਬਾਦਲੇ ਰਾਹੀਂ ਹੋਏ ਮੁਨਾਫੇ 'ਤੇ ਟੈਕਸ ਦਾ ਭੁਗਤਾਨ ਨਹੀਂ ਕਿਹਾ ਗਿਆ ਸੀ। ਕੰਪਨੀ ਨੇ ਕਿਹਾ ਕਿ 2006-07 ਦੌਰਾਨ ਸੀ.ਯੂ.ਐਚ.ਐਲ. ਨੇ ਸਮੂਹ ਕੇ ਆਂਤਰਿਕ ਮੁੜ ਗਠਨ ਲਈ ਕੇਅਰਨ ਇੰਡੀਆ ਹੋਲਿੰਡਗਸ ਲਿਮਟਡ (ਸੀ.ਆਈ.ਐਚ.ਐਲ.) ਦੀ ਹਿੱਸੇਦਾਰੀ ਕੇਅਰਨ ਇੰਡੀਆ ਲਿਮਟਡ ਨੂੰ ਤਬਦੀਲ ਕੀਤੀ ਸੀ। ਆਮਦਨ ਟੈਕਸ ਵਿਭਾਗ ਨੇ ਉਸ ਨੂੰ ਲੱਗਭਗ 20495 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਹੈ ਜਿਸ 'ਚ 10248 ਕਰੋੜ ਰੁਪਏ ਬਕਾਇਆ ਟੈਕਸ ਅਤੇ 10247 ਕਰੋੜ ਰੁਪਏ ਉਸ ਦਾ ਵਿਆਜ ਦੱਸਿਆ ਗਿਆ ਹੈ।
ਕੰਪਨੀ ਨੇ ਆਮਦਨ ਟੈਕਸ ਵਿਭਾਗ ਦੀ ਇਸ ਮੰਗ ਨਾਲ ਅਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਉਹ ਭਾਰਤ ਦੇ ਸਾਰੇ ਆਮਦਨ ਟੈਕਸ ਨਿਯਮਾਂ ਦਾ ਪਾਲਣ ਕਰਦੀ ਹੈ ਅਤੇ ਉਹ ਵਿੱਤ ਸਾਲ 2006-07 ਦਾ ਆਮਦਨ ਟੈਕਸ ਭੁਗਤਾਨ ਪਹਿਲਾਂ ਹੀ ਕਰ ਚੁਕੀ ਹੈ। ਜਿਕਰਯੋਗ ਹੈ ਕਿ ਇਸ ਸਿਲਸਿਲੇ 'ਚ ਕੱਲ ਕੰਪਨੀ ਨੇ ਮੀਡੀਆ 'ਚ ਆਈਆਂ ਰਿਪੋਰਟਾਂ ਤੋਂ ਬਾਅਦ ਬੀ.ਐਸ.ਈ. ਨੂੰ ਦੱਸਿਆ ਸੀ ਕਿ ਰਿਪੋਰਟਾਂ ਤੋਂ ਸਾਫ਼ ਹੁੰਦਾ ਹੈ ਕਿ ਆਮਦਨ ਟੈਕਸ ਵਿਭਾਗ ਨੇ ਸੀ.ਯੂ.ਐਚ.ਅਲ. ਨੂੰ ਵੀ 1.6 ਅਰਬ ਡਾਲਰ ਨੋਟਿਸ ਭੇਜਿਆ ਸੀ।
ਸਪੈਕਟਰਮ ਵੰਡ ਨਾਲ ਸਰਕਾਰ ਨੂੰ 1 ਲੱਖ ਕਰੋੜ ਤੋਂ ਜ਼ਿਆਦਾ ਮਿਲੇ
NEXT STORY