ਨਵੀਂ ਦਿੱਲੀ- ਐਪਲ ਦਾ ਆਈਫੋਨ 6 ਅਤੇ 6 ਪਲੱਸ ਸਤੰਬਰ 'ਚ ਲਾਂਚ ਹੋਇਆ ਸੀ ਅਤੇ ਮਾਰਕੀਟ 'ਚ ਅੱਜ ਵੀ ਇਹ ਸਮਾਰਟਫੋਨ ਹਾਈ ਐਂਡ ਸਮਾਰਟਫੋਨ ਦੀ ਲੜੀ 'ਚ ਕਿਸੀ ਤੋਂ ਘੱਟ ਨਹੀਂ ਹੈ ਪਰ ਹਾਲ ਹੀ 'ਚ ਕੰਪਨੀ ਨੇ ਆਈਫੋਨ 6 ਅਤੇ 6 ਪਲੱਸ ਦੀਆਂ ਕੀਮਤਾਂ 'ਚ 2500 ਰੁਪਏ ਤਕ ਦਾ ਵਾਧਾ ਕੀਤਾ ਸੀ ਪਰ ਜੇਕਰ ਆਈਫੋਨ 6 ਖਰਦੀਣਾ ਚਾਹੁੰਦੇ ਹੋ ਤਾਂ ਇਸ 'ਤੇ ਤੁਹਾਨੂੰ ਆਕਰਸ਼ਕ ਕੈਸ਼ਬੈਕ ਆਫਰ ਮਿਲ ਸਕਦਾ ਹੈ।
ਤੁਸੀਂ ਆਈਫੋਨ 6 ਦੇ 64 ਜੀ.ਬੀ. ਵੈਰੀਐਂਟ ਨੂੰ 52010 ਰੁਪਏ ਦੀ ਕਿਫਾਇਤੀ ਕੀਮਤ 'ਤੇ ਖਰੀਦ ਸਕਦੇ ਹੋ। ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਆਈਫੋਨ 6 ਦੇ 16 ਜੀ.ਬੀ. ਵੈਰੀਐਂਟ ਦੀ ਬਾਜ਼ਾਰ 'ਚ ਕੀਮਤ 52500 ਸੀ, ਜਿਸ ਨੂੰ ਹਾਲ ਹੀ 'ਚ ਵਧਾ ਕੇ 55000 ਰੁਪਏ ਕੀਤਾ ਗਿਆ ਹੈ। ਇਸ ਦੇ ਇਲਾਵਾ ਆਈਫੋਨ 6 ਦੇ 64 ਜੀ.ਬੀ. ਵੈਰੀਐਂਟ ਦੀ ਕੀਮਤ 62500 ਤੋਂ 65000 ਕਰ ਦਿੱਤੀ ਗਈ ਹੈ।
Paytm ਵਾਲੇਟ ਦੀ ਮਦਦ ਨਾਲ ਤੁਸੀਂ ਏ9ਕੇ ਕੂਪਨ ਕੋਡ ਦੀ ਵਰਤੋਂ ਕਰਕੇ 9000 ਰੁਪਏ ਤਕ ਦਾ ਕੈਸ਼ਬੈਕ ਪਾ ਸਕਦੇ ਹੋ। ਕੈਸ਼ਬੈਕ ਤੁਹਾਨੂੰ 24 ਘੰਟਿਆਂ ਦੇ ਅੰਦਰ-ਅੰਦਰ ਡਿਲੀਵਰ ਕਰ ਦਿੱਤਾ ਜਾਵੇਗਾ। ਇਸ ਦੇ ਇਲਾਵਾ ਐਪਲ ਦੀ ਨੂੰ ਸਾਲ ਦੀ ਵਾਰੰਟੀ ਦੇ ਨਾਲ 15 ਦਿਨ ਦੀ ਵਾਪਸੀ ਨੀਤੀ ਨੂੰ ਵੀ ਇਸ ਡੀਲ 'ਚ ਜੋੜਿਆ ਗਿਆ ਹੈ ਤਾਂਕਿ ਜੇਕਰ ਕੁਝ ਗਲਤ ਹੋਵੇ ਤਾਂ ਫੋਨ ਨੂੰ ਬਦਲਿਆ ਜਾ ਸਕੇ।
ਭਾਰਤ 'ਚ ਲਾਂਚ ਹੋਇਆ ਤੇਜ਼ ਪ੍ਰੋਸੈਸਰ ਤੇ 8 ਮੈਗਾਪਿਕਸਲ ਸੈਲਫੀ ਕੈਮਰੇ ਵਾਲਾ ਡਿਜ਼ਾਈਰ 820ਐਸ
NEXT STORY