ਨਵੀਂ ਦਿੱਲੀ- ਮਹਿੰਗੀ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਟ੍ਰਾਈਂਫ ਮੋਟਰਸਾਈਕਲ ਨੇ ਇਥੇ ਦੋ ਨਵੇਂ ਟਾਈਗਰ 800 ਮਾਡਲ ਪੇਸ਼ ਕੀਤੇ, ਜਿਨ੍ਹਾਂ ਦੀ ਕੀਮਤ ਦਿੱਲੀ ਸ਼ੋਅਰੂਮ 'ਚ 11.6 ਲੱਖ ਰੁਪਏ ਤੋਂ 12.7 ਲੱਖ ਰੁਪਏ ਦੇ 'ਚ ਹੈ।
ਟ੍ਰਾਈਂਫ ਮੋਟਰਸਾਈਕਲਸ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਵਿਮਲ ਸੰਬਲੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਸਪੋਰਟਸ ਬਾਈਕ 'ਚ ਭਾਰਤੀ ਗਾਹਕਾਂ ਦੀ ਰੂਚੀ ਕਾਫੀ ਤੇਜ਼ੀ ਨਾਲ ਵੱਧੀ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਟਾਈਗਰ ਐਕਸ.ਆਰ.ਐਕਸ. ਅਤੇ ਟਾਈਗਰ ਐਕਸ.ਸੀ.ਐਕਸ. ਨੂੰ ਪੇਸ਼ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮੋਟਰਸਾਈਕਲਾਂ 'ਚ ਲੱਗੇ ਦੂਜੇ ਪੀੜ੍ਹੀ ਦੇ 800 ਸੀ.ਸੀ. ਦੇ ਇੰਜਣ ਉਤਸਰਜਨ ਨੂੰ ਘੱਟ ਕਰਦੇ ਹਨ ਅਤੇ ਪਹਿਲੀ ਟਾਈਗਰ ਦੇ ਮੁਕਬਾਲੇ 17 ਫੀਸਦੀ ਵੱਧ ਮਾਈਲੇਜ ਦਿੰਦੇ ਹਨ। ਕੰਪਨੀ ਜਲਦੀ ਹੀ ਦੇਸ਼ 'ਚ ਹੋਰ ਦੋ ਡੀਲਰਸ਼ਿਪ ਸਥਾਪਿਤ ਕਰਨ ਜਾ ਰਹੀ ਹੈ।
ਇਹ ਹੈ ਜਾਦੁਈ ਟਾਇਰ, ਇਸ ਦਾ ਕਮਾਲ ਦੇਖ ਕੇ ਤੁਸੀਂ ਵੀ ਹੋਵੋਗੇ ਹੈਰਾਨ
NEXT STORY