ਨਵੀਂ ਦਿੱਲੀ- ਜੇਨੇਵਾ ਮੋਟੋਰ ਸ਼ੋਅ 2015 'ਚ ਜਿਥੇ ਭਵਿੱਖ ਦੀਆਂ ਕਾਰਾਂ ਨੇ ਆਪਣੇ ਜਲਵੇ ਬਿਖੇਰੇ ਉਥੇ ਟਾਇਰ ਬਣਾਉਣ ਵਾਲੀ ਕੰਪਨੀ ਗੁੱਡ ਇਯਰ ਨੇ ਦੋ ਇਸ ਤਰ੍ਹਾਂ ਦੇ ਕਾਨਸੈਪਟ ਟਾਇਰ ਪੇਸ਼ ਕੀਤੇ ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਗੁੱਡ ਇਯਰ ਨੇ ਮੋਟਰ ਸ਼ੋਅ ਦੌਰਾਨ ਬੀ.ਐਚ.-03 (bh-03) ਅਤੇ ਟ੍ਰਿਪਲ ਟਿਊਬ ਕਾਨਸੈਪਟ ਨਾਮ ਤੋਂ ਦੋ ਟਾਇਰ ਪ੍ਰਦਰਿਸ਼ਤ ਕੀਤੇ। ਬੀ.ਐਚ.-03 ਟਾਇਰ ਨਾ ਸਿਰਫ ਸੁਰੱਖਿਅਤ ਕਾਰ ਡਰਾਈਵ 'ਚ ਮਦਦ ਕਰਦਾ ਹੈ ਸਗੋਂ ਕਾਰ ਦੀ ਬੈਟਰੀ ਨੂੰ ਵੀ ਚਾਰਜ ਕਰਨ ਦਾ ਕੰਮ ਕਰਦਾ ਹੈ। ਟ੍ਰਿਪਲ ਟਿਊਬ ਟਾਇਰ 'ਤ ਇਕ ਨਹੀਂ ਸਗੋਂ 3 ਟਿਊਬ ਦੀ ਵਰਤੋਂ ਕੀਤੀ ਗਈ ਹੈ। ਥਰਮੋਇਲੈਕਟ੍ਰਿਕ ਅਤੇ ਪੀਜੋਇਲੈਕਟ੍ਰਿਕ ਮਟੀਰਿਅਲ ਨਾਲ ਬਣਿਆ ਇਹ ਟਾਇਰ ਸੜਕ 'ਤੇ ਚੱਲਣ ਦੌਰਾਨ ਪੈਦਾ ਹੋਣ ਵਾਲੀ ਗਰਮੀ ਨੂੰ ਬਿਜਲੀ 'ਚ ਬਦਲਣ ਦਾ ਕੰਮ ਕਰਦਾ ਹੈ। ਇਸ ਬਿਜਲੀ ਦੀ ਵਰਤੋਂ ਕਾਰ ਦੀ ਬੈਟਰੀ ਨੂੰ ਚਾਰਜ ਕਰਨ 'ਚ ਕੀਤੀ ਜਾ ਸਕਦੀ ਹੈ।
ਕਾਰ ਦੇ ਖੜ੍ਹੇ ਹੋਣ ਦੀ ਸਥਿਤੀ
ਕਾਲੇ ਰੰਗ ਦੇ ਟੈਕਸਚਰ ਵਾਲੇ ਹਿੱਸੇ ਕਾਰ ਦੇ ਖੜ੍ਹੇ ਹੋਣ ਦੀ ਸਥਿਤੀ 'ਚ ਸੂਰਜ ਦੀਆਂ ਕਿਰਨਾਂ ਤੋਂ ਮਿਲਣ ਵਾਲੀ ਗਰਮੀ ਅਤੇ ਪ੍ਰਕਾਸ਼ ਨੂੰ ਸੁਕਾਉਣ ਦਾ ਕੰਮ ਕਰਣਗੇ ਅਤੇ ਫਿਰ ਇਸ ਤੋਂ ਬਿਜਲੀ ਪੈਦਾ ਕਰਣਗੇ। ਇਹ ਟਾਇਰਸ ਕਿੰਨੀ ਬਿਜਲੀ ਪੈਦਾ ਕਰਣਗੇ ਜਾਂ ਬਾਜ਼ਾਰ 'ਚ ਕਦੋਂ ਤਕ ਆਉਣਗੇ ਇਸ ਦੇ ਬਾਰੇ ਦੀ ਜਾਣਕਾਰੀ ਅਜੇ ਕੰਪਨੀ ਨੇ ਨਹੀਂ ਦਿੱਤੀ ਹੈ।
ਪੰਜਾਬ ਲਈ ਖੁਸ਼ਖਬਰੀ, ਚੀਨ ਨੇ ਲਿਆ ਵੱਡਾ ਫੈਸਲਾ
NEXT STORY