ਨਵੀਂ ਦਿੱਲੀ- ਚਾਲੂ ਮਾਰਕਿਟਿੰਗ ਸਾਲ 'ਚ ਵੱਧ ਉਤਪਾਦਨ ਦੀਆਂ ਖਬਰਾਂ ਦੇ ਵਿਚਾਲੇ ਮਿਲਾਂ ਤੋਂ ਲਗਾਤਾਰ ਸਪਲਾਈ ਅਤੇ ਮੰਗ 'ਚ ਕਮੀ ਦੇ ਚਲਦੇ ਸਮੀਖਿਆ ਅਧੀਨ ਹਫਤੇ ਦੇ ਦੌਰਾਨ ਦਿੱਲੀ ਥੋਕ ਬਾਜ਼ਾਰ 'ਚ ਖੰਡ ਦੀ ਕੀਮਤ 100 ਰੁਪਏ ਦੀ ਗਿਰਾਵਟ ਦੇ ਨਾਲ ਲਗਭਗ 4 ਸਾਲ ਦੇ ਹੇਠਲੇ ਪੱਧਰ 'ਤੇ ਚਲੀ ਗਈ। ਵਿਦੇਸ਼ਾਂ 'ਚ ਕਮਜ਼ੋਰੀ ਦੇ ਰੁਖ ਦੇ ਵਿਚਾਲੇ ਫੁਟਕਰ ਮੰਗ ਕਮਜ਼ੋਰ ਪੈਣ ਅਤੇ ਆਈਸਕ੍ਰੀਮ ਜਿਹੇ ਥੋਕ ਉਪਭੋਗਤਾਵਾਂ ਵੱਲੋਂ ਮੰਗ 'ਚ ਕਮੀ ਆਉਣ ਨਾਲ ਕੀਮਤਾਂ ਵਿਚ ਗਿਰਾਵਟ ਆਈ।
ਬਾਜ਼ਾਰ ਸੂਤਰਾਂ ਦੇ ਮੁਤਾਬਕ ਹਾਜ਼ਰ ਬਾਜ਼ਾਰ 'ਚ ਢੁਕਵੇਂ ਸਟਾਕ ਅਤੇ ਮਿਲਾਂ ਤੋਂ ਲਗਾਤਾਰ ਆਮਦ ਦੇ ਵਿਚਾਲੇ ਥੋਕ ਉਪਭੋਗਤਾਵਾਂ ਦੀ ਮੰਗ ਵਿਚ ਕਮੀ ਦੇ ਚਲਦੇ ਥੋਕ ਬਾਜ਼ਾਰ 'ਚ ਖੰਡ ਦੀਆਂ ਕੀਮਤਾਂ 'ਚ ਗਿਰਾਵਟ ਆਈ। ਉਨ੍ਹਾਂ ਨੇ ਦੱਸਿਆ ਕਿ ਚਾਲੂ ਮਾਰਕਿਟਿੰਗ ਸਾਲ 'ਚ ਵੱਧ ਉਤਪਾਦਨ ਦੀਆਂ ਖਬਰਾਂ ਨਾਲ ਕੀਮਤਾਂ 'ਤੇ ਦਬਾਅ ਆ ਗਿਆ।
ਡੀ.ਐਲ.ਐਫ. ਨੇ ਸਾਧਾਰਣ ਸ਼ੇਅਰਾਂ ਵਿਚ ਬਦਲਾਅ ਦਾ ਸਮਾਂ ਵਧਾਇਆ
NEXT STORY