ਫਰੀਦਾਬਾਦ- ਕਹਿੰਦੇ ਨੇ ਜੇਕਰ ਦਿਲ 'ਚ ਕੁਝ ਕਰਨ ਦੀ ਇੱਛਾ ਅਤੇ ਪੱਕਾ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਅਤੇ ਉਮਰ ਵੀ ਰੋੜਾ ਨਹੀਂ ਬਣ ਸਕਦੀ। ਕੁਝ ਅਜਿਹੀ ਹੀ ਸੋਚ ਲੈ ਕੇ ਨੌਜਵਾਨ ਨੂੰ ਕੁਝ ਵੱਖਰਾ ਕਰਨ ਦੀ ਪ੍ਰੇਰਣਾ ਦੇ ਰਹੇ ਹਨ 80 ਸਾਲ ਦੇ ਬਜ਼ੁਰਗ, ਜੋ ਕਿ 'ਲਿਮਕਾ ਬੁੱਕ ਆਫ ਰਿਕਾਰਡਜ਼' 'ਚ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ। ਉਹ ਖੇਤੀ ਕਰ ਕੇ ਆਪਣੀ ਉਮਰ ਦੇ ਅਤੇ ਹੋਰ ਨੌਜਵਾਨਾਂ ਨੂੰ ਸੰਦੇਸ਼ ਦੇ ਰਹੇ ਹਨ।
ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਰਹਿਣ ਵਾਲੇ ਬਲਵੰਤ ਸਿੰਘ ਮਥਾਰੂ ਨਾਂ ਦੇ ਇਹ ਬਜ਼ੁਰਗ ਮੈਟ੍ਰਿਕ ਤਕ ਪੜ੍ਹਾਈ ਕਰਨ ਤੋਂ ਬਾਅਦ ਸਾਲ 1958 'ਚ ਫਰੀਦਾਬਾਦ ਆ ਗਏ। ਉਨ੍ਹਾਂ ਨੇ ਆਟੋ ਪਾਟਰਸ ਬਣਾਉਣ ਦੀ ਇਕ ਛੋਟੀ ਜਿਹੀ ਫੈਕਟਰੀ ਲਾਈ ਪਰ ਉਨ੍ਹਾਂ ਨੂੰ ਖੇਤੀ ਕਰਨ ਦਾ ਸ਼ੌਕ ਸੀ, ਇਸ ਲਈ ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਬੱਚਿਆਂ ਦੇ ਹਵਾਲੇ ਕੀਤਾ ਅਤੇ ਘਰ 'ਚ ਹੀ 500 ਗਜ਼ ਦੀ ਥਾਂ 'ਚ ਖੇਤੀ ਸ਼ੁਰੂ ਕਰ ਦਿੱਤੀ। ਇਹ ਕੰਮ ਉਹ ਪਿਛਲੇ 7-8 ਸਾਲਾਂ ਤੋਂ ਕਰ ਰਹੇ ਹਨ। ਮਾਥਰੂ ਨੇ ਆਪਣੇ ਘਰ 'ਚ ਹੀ 100 ਤੋਂ ਵਧ ਬੈਂਗਨ, ਪਾਲਕ, ਮੂਲੀ, ਟਮਾਟਰ, ਪਿਆਜ਼, ਗੋਭੀ ਆਦਿ ਸਬਜ਼ੀਆਂ ਉਗਾਈਆਂ ਹੋਈਆਂ ਹਨ।
ਇਹ ਸਾਰਾ ਕਮਾਲ ਉਨ੍ਹਾਂ ਨੇ ਜੈਵਿਕ ਖਾਦ ਰਾਹੀਂ ਕੀਤਾ। ਉਹ ਆਪਣੀ ਖੇਤੀ ਨੂੰ ਵਧੀਆਂ ਅਤੇ ਪੋਸ਼ਕ ਤੱਤਾਂ ਦੇਣ ਲਈ ਘਰ 'ਚ ਹੀ ਜੈਵਿਕ ਖਾਦ ਬਣਾਉਂਦੇ ਹਨ। ਇਸ ਖਾਦ ਨੂੰ ਬਣਾਉਣ ਲਈ ਉਹ ਪੀਪਲ, ਗੋਭੀ, ਜਾਮੁਨ, ਮੂਲੀ ਆਦਿ ਦੇ ਬੇਕਾਰ ਪੱਤਿਆਂ ਨਾਲ ਮੱਝ ਦਾ ਗੋਹਾ, ਨਾਰੀਅਲ ਆਦਿ ਮਿਲ ਕੇ ਇਕ ਡਰਮ 'ਚ ਪਾ ਕੇ ਧੁੱਪ 'ਚ ਰੱਖ ਦਿੰਦੇ ਹਨ। ਇਸ ਖਾਦ ਨੂੰ ਬਣਨ 'ਚ ਦੋ ਤੋਂ ਤਿੰਨ ਮਹੀਨੇ ਲੱਗਦੇ ਹਨ। ਇਸ ਜੈਵਿਕ ਖਾਦ ਦੇ ਕਮਾਲ ਨਾਲ ਹੀ ਉਹ ਵਧੀਆ ਪੋਸ਼ਕ ਸਬਜ਼ੀਆਂ ਉਗਾਉਂਦੇ ਹਨ। ਸਾਲ 2007 'ਚ ਬਲਵੰਤ ਸਿੰਘ ਮਾਥਰੂ ਸਲਾਦ ਅਤੇ ਸਬਜ਼ੀ ਕੱਟਣ ਵਾਲੀ ਮਸ਼ੀਨ ਬਣਾ ਕੇ ਪਹਿਲੀ ਵਾਰ ਚਰਚਾ ਵਿਚ ਆਏ ਅਤੇ ਸਾਲ 2009 'ਚ ਉਨ੍ਹਾਂ ਨੇ ਆਪਣਾ ਨਾਂ 'ਲਿਮਕਾ ਬੁੱਕ ਆਫ ਰਿਕਾਰਡਜ਼' 'ਚ ਦਰਜ ਕਰਵਾਇਆ। ਮਾਥਰੂ ਅੱਜ ਦੇ ਅਜੋਕੇ ਸਮੇਂ ਵਿਚ ਕਿਸਾਨਾਂ ਨੂੰ ਜੈਵਿਕ ਖਾਦ ਦੀ ਵਰਤੋਂ ਕਰਨ ਦੀ ਪ੍ਰੇਰਣਾ ਦੇ ਰਹੇ ਹਨ ਤਾਂ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਸਬਜ਼ੀਆਂ 'ਚ ਘੱਟਦੇ ਜਾ ਰਹੇ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ।
LPG ਉਪਭੋਗਤਾਵਾਂ ਦੇ ਲਈ ਜ਼ਰੂਰੀ ਖਬਰ, ਸਰਕਾਰ ਨੇ ਬਦਲੇ ਨਿਯਮ
NEXT STORY