ਸਹਾਰਨਪੁਰ- ਜੇਕਰ ਤੁਸੀਂ ਅਜੇ ਤੱਕ ਐੱਲ.ਪੀ.ਜੀ. ਕੁਨੈਕਸ਼ਨ ਨੂੰ ਆਧਾਰ ਕਾਰਡ ਅਤੇ ਬੈਂਕ ਖਾਤੇ ਨਾਲ ਲਿੰਕ ਅਪ ਨਹੀਂ ਕਰਾਇਆ ਹੈ, ਤਾਂ ਦੇਰ ਨਾ ਕਰੋ। 31 ਮਾਰਚ ਤੱਕ ਬੈਂਕ ਅਤੇ ਗੈਸ ਏਜੰਸੀ ਦਫਤਰ ਤੋਂ ਆਧਾਰ ਕਾਰਡ ਨੂੰ ਲਿੰਕ ਅਪ ਕਰਵਾ ਲਵੋ ਅਤੇ ਫਿਰ ਸਿਲੰਡਰ ਦੀ ਪਹਿਲੀ ਬੁਕਿੰਗ ਵੀ ਕਰ ਦਿਓ। ਨਹੀਂ ਤਾਂ ਪਹਿਲ ਯੋਜਨਾ ਦੇ ਨਿਯਮ 'ਚ ਹੋਣ ਵਾਲੇ ਬਦਲਾਅ ਦਾ ਨੁਕਸਾਨ ਉਠਾਉਣਾ ਪੈ ਜਾਵੇਗਾ। ਅਜੇ ਤੱਕ ਮਿਲ ਰਹੇ ਪਰਮਾਨੈਂਟ ਅਡਵਾਂਸ 568 ਰੁਪਏ ਦੀ ਨਵੇਂ ਮਾਲੀ ਸਾਲ 'ਚ ਕਟੌਤੀ ਹੋਣ ਜਾ ਰਹੀ ਹੈ।
ਪੈਟਰੋਲੀਅਮ ਮੰਤਰਾਲਾ ਨੇ ਇਕ ਜਨਵਰੀ ਤੋਂ ਡਾਇਰੈਕਟ ਬੈਨੇਫਿਟ ਟਰਾਂਸਫਰ ਆਨ ਐੱਲ.ਪੀ.ਜੀ. (ਡੀ.ਬੀ.ਟੀ.ਐੱਲ.) ਯਾਨੀ ਕਿ ਪਹਿਲ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਆਧਾਰ ਕਾਰਡ ਅਤੇ ਬੈਂਕ ਖਾਤੇ ਤੋਂ ਕੁਨੈਕਸ਼ਨ ਦਾ ਲਿੰਕ ਅਪ ਹੋਣ 'ਤੇ ਗੈਸ ਸਬਸਿਡੀ ਖਾਤੇ 'ਚ ਪਹੁੰਚੇਗੀ। ਪਹਿਲ ਯੋਜਨਾ 'ਚ ਪਹਿਲੀ ਬੁਕਿੰਗ 'ਤੇ ਖਾਤੇ 'ਚ 24 ਘੰਟੇ ਦੇ ਅੰਦਰ 568 ਰੁਪਏ ਮਿਲਦੇ ਹਨ, ਫਿਰ ਸਿਲੰਡਰ ਦੀ ਡਿਲੀਵਰੀ ਹੋਣ 'ਤੇ ਉਸ ਮਹੀਨੇ ਜੋ ਵੀ ਸਬਸਿਡੀ ਹੁੰਦੀ, ਉਹ 48 ਘੰਟਿਆਂ ਦੇ ਅੰਦਰ ਖਾਤੇ 'ਚ ਭੇਜ ਦਿੱਤੀ ਜਾਂਦੀ ਹੈ।
ਮੰਤਰਾਲਾ ਹੁਣ ਇਕ ਅਪ੍ਰੈਲ (ਮਾਲੀ ਸਾਲ 2015-16) ਤੋਂ ਪਹਿਲੇ ਦੇ ਨਿਯਮ 'ਚ ਮਾਮੂਲੀ ਬਦਲਾਅ ਕਰਨ ਜਾ ਰਿਹਾ ਹੈ। ਹੁਣ ਪਰਮਾਨੈਂਟ ਅਡਵਾਂਸ ਦੇ ਰੂਪ 'ਚ 568 ਰੁਪਏ ਨਹੀਂ ਮਿਲਣਗੇ, ਸਗੋਂ ਮਹੀਨੇ 'ਚ ਜੋ ਸਬਸਿਡੀ ਹੋਵੇਗੀ, ਓਨੀ ਹੀ ਰਕਮ ਭੇਜੀ ਜਾਵੇਗੀ ਅਤੇ ਫਿਰ ਸਿਲੰਡਰ ਦੀ ਡਿਲੀਵਰੀ ਦੇ ਬਾਅਦ ਸਬਸਿਡੀ ਅਲਗ ਤੋਂ ਭੇਜੀ ਜਾਵੇਗੀ। ਆਲ ਇੰਡੀਆ ਇੰਡੇਨ ਡਿਸਟ੍ਰੀਬਿਊਟਰਸ ਫੈਡਰੇਸ਼ਨ ਦਾ ਕਹਿਣਾ ਹੈ ਕਿ 31 ਮਾਰਚ ਤੱਕ ਗੈਸ ਕੁਨੈਕਸ਼ਨ ਨੂੰ ਆਧਾਰ ਕਾਰਡ ਅਤੇ ਬੈਂਕ ਖਾਤੇ ਨਾਲ ਲਿੰਕ ਅਪ ਕਰਾਉਣ ਅਤੇ ਫਿਰ ਸਿਲੰਡਰ ਦੀ ਬੁਕਿੰਗ ਕਰਨ 'ਤੇ 568 ਰੁਪਏ ਮਿਲਣਗੇ। ਇਸ ਦੇ ਲਈ ਉਪਭੋਗਤਾਵਾਂ ਨੂੰ ਆਧਾਰ ਕਾਰਡ ਅਤੇ ਬੈਂਕ ਖਾਤਾ ਨੰਬਰ ਗੈਸ ਏਜੰਸੀ ਅਤੇ ਬੈਂਕ ਬ੍ਰਾਂਚ 'ਚ ਜਮ੍ਹਾ ਕਰਨਾ ਹੋਵੇਗਾ।
ਰਿਕਾਰਡ ਉਤਪਾਦਨ ਦੀਆਂ ਖਬਰਾਂ ਦੇ ਵਿਚਾਲੇ ਖੰਡ ਦੀ ਕੀਮਤ 'ਚ ਗਿਰਾਵਟ ਜਾਰੀ
NEXT STORY