ਉੱਤਰ ਪ੍ਰਦੇਸ਼- ਆਏ ਦਿਨ ਵਿਆਹਾਂ-ਸ਼ਾਦੀਆਂ ਦੀਆਂ ਰਸਮਾਂ ਨੂੰ ਵਿਚਾਲੇ ਹੀ ਛੱਡ ਦੇਣ ਅਤੇ ਬਾਰਾਤ ਵਾਪਸ ਮੁੜ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਵਿਆਹ ਦੇ ਸਮੇਂ ਛੋਟੀ ਜਿਹੀ ਗੱਲ ਹੀ ਪਹਾੜ ਜਿਹੀ ਬਣ ਜਾਂਦੀ ਹੈ ਅਤੇ ਇਸ ਕਾਰਨ ਦੋ ਰੂਹਾਂ ਦਾ ਮਿਲਾਪ ਹੋਣ ਦੀ ਬਜਾਏ ਇਹ ਬੰਧਨ ਵਿਚਾਲੇ ਹੀ ਛੁੱਟ ਜਾਂਦਾ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਉੱਤਰ ਪ੍ਰਦੇਸ਼ ਦੇ ਰੂਰਾ ਥਾਣਾ ਖੇਤਰ 'ਚ, ਜਿੱਥੇ ਸ਼ੁੱਕਰਵਾਰ ਦੀ ਰਾਤ ਉਸ ਸਮੇਂ ਵਿਆਹ ਦੀਆਂ ਰਮਸਾਂ ਰੋਕ ਦਿੱਤੀਆਂ ਗਈਆਂ, ਜਦੋਂ ਲਾੜਾ ਫੇਰਿਆਂ ਦੇ ਸਮੇਂ ਕੰਬਣ ਲੱਗ ਪਿਆ। ਲਾੜੀ ਦਾ ਕਹਿਣਾ ਹੈ ਕਿ ਲਾੜਾ ਜਾਂ ਤਾਂ ਕਿਸੇ ਬੀਮਾਰੀ ਦਾ ਸ਼ਿਕਾਰ ਹੈ ਜਾਂ ਨਸ਼ਾ ਕਰਦਾ ਹੈ।
ਜਾਣਕਾਰੀ ਮੁਤਾਬਕ ਥਾਣਾ ਖੇਤਰ ਦੇ ਪਿੰਡ ਇਕ ਲੜਕੀ ਦਾ ਵਿਆਹ ਬਰੌਰ ਖੇਤਰ ਦੇ ਰਹਿਣ ਵਾਲੇ ਪ੍ਰਦੀਪ ਦੇ ਬੇਟੇ ਪੰਕਜ ਨਾਲ ਤੈਅ ਹੋਇਆ ਸੀ। ਤੈਅ ਪ੍ਰੋਗਰਾਮ ਮੁਤਾਬਕ ਸ਼ੁੱਕਰਵਾਰ ਦੀ ਸ਼ਾਮ ਨੂੰ 7 ਵਜੇ ਲੜਕੇ ਪੱਖ ਵਾਲੇ ਬਰੌਰ ਤੋਂ ਬਾਰਾਤ ਲੈ ਕੇ ਪੁੱਜੇ। ਰਾਤ 8 ਵਜੇ ਬਾਰਾਤ ਦਾ ਸਵਾਗਤ ਕੀਤਾ ਗਿਆ ਅਤੇ ਬਾਅਦ ਵਿਚ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਲੜਕੇ-ਲੜਕੀ ਨੇ ਜੈਮਾਮਲਾ ਦੀ ਰਸਮ ਨੂੰ ਪੂਰਾ ਕੀਤਾ ਅਤੇ ਵੱਡੇ ਬਜ਼ੁਰਗਾਂ ਤੋਂ ਆਸ਼ੀਰਵਾਦ ਦਿੱਤਾ।
ਸਵੇਰ ਦੇ ਸਮੇਂ ਲਾੜਾ-ਲਾੜੀ ਮੰਡਪ 'ਚ ਇਕੱਠੇ ਬੈਠਣ ਲਈ ਤਿਆਰ ਹੋ ਗਏ। ਪੰਡਤ ਨੇ ਮੰਤਰ ਪੜ੍ਹਦੇ ਹੋਏ ਲਾੜਾ-ਲਾੜੀ ਦੀ ਗਠ ਬਣ ਕੇ ਫੇਰੇ ਸ਼ੁਰੂ ਕਰਵਾਏ ਗਏ, ਠੀਕ ਉਸ ਸਮੇਂ ਲਾੜਾ ਕੰਬਣ ਲੱਗਾ। ਇਹ ਦੇਖ ਕੇ ਲੜਕੀ ਪੱਖ ਵਾਲੇ ਲੋਕ ਹੈਰਾਨ ਰਹਿ ਗਏ। ਲਾੜੀ ਨੇ ਤੁਰੰਤ ਫੇਰੇ ਰੋਕ ਦਿੱਤੇ। ਦੋਹਾਂ ਪੱਖ ਦੇ ਲੋਕਾਂ 'ਚ ਜੰਮ ਕੇ ਬਹਿਸ ਸ਼ੁਰੂ ਹੋ ਗਈ। ਮਾਮਲਾ ਗਰਮ ਹੋ ਗਿਆ ਅਤੇ ਵੱਡੇ ਬਜ਼ੁਰਗਾਂ ਨੇ ਪੰਚਾਇਤ ਬੈਠਾਈ ਅਤੇ ਮਾਮਲੇ ਦਾ ਸਮਝੌਤਾ ਕਰਵਾਇਆ। ਪੰਚਾਇਤ ਦੇ ਫੈਸਲੇ ਤੋਂ ਬਾਅਦ ਲੜਕੇ ਪੱਖ ਦੇ ਲੋਕਾਂ ਨੇ ਵਿਆਹ ਵਿਚ ਮਿਲਿਆ ਸਾਰਾ ਸਮਾਨ ਅਤੇ ਖਰਚਾ ਲੜਕੀ ਪੱਖ ਵਾਲਿਆਂ ਨੂੰ ਦੇ ਦਿੱਤਾ ਅਤੇ ਜਿਸ ਤੋਂ ਬਾਅਦ ਬਾਰਾਤ ਵਾਪਸ ਪਰਤ ਗਈ।
ਵਡੇਰੀ ਉਮਰ 'ਚ ਵੀ ਕਰ ਦਿਖਾਇਆ ਹੈਰਾਨ ਕਰ ਦੇਣ ਵਾਲਾ ਕੰਮ (ਦੇਖੋ ਤਸਵੀਰਾਂ)
NEXT STORY