ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਲੋਕਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਦਾ ਸਿਹਰਾ ਖੁਦ ਨੂੰ ਦਿੱਤਾ ਹੈ। ਮੋਦੀ ਨੇ ਕਿਹਾ ਹੈ ਕਿ ਲੋਕਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਦਾ ਸਾਰਾ ਸਿਹਰਾ ਮੈਨੂੰ ਜਾਂਦਾ ਹੈ।
ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਸਾਰੇ ਕੋਨਿਆਂ 'ਚ ਲੋਕਾਂ ਨੇ ਮੰਨਿਆ ਕਿ ਮੋਦੀ ਇਕੋ-ਇਕ ਉਮੀਦ ਹਨ। ਲੋਕਾਂ ਨੇ ਮੈਨੂੰ ਜੇਤੂ ਦੇਖਣਾ ਚਾਹਿਆ। ਬੀਤੀਆਂ ਚੋਣਾਂ ਨੇ ਦਿਖਾਇਆ ਕਿ ਭਾਰਤੀ ਸੱਭਿਆਚਾਰ ਅਜਿਹਾ ਹੈ ਕਿ ਲੋਕ ਵਿਅਕਤੀ 'ਚ ਜ਼ਬਰਦਸਤ ਆਸਥਾ ਅਤੇ ਭਰੋਸਾ ਰੱਖਦੇ ਹਨ। ਲੋਕ ਸਾਫ ਤੌਰ 'ਤੇ ਉਸ ਨੂੰ ਚਾਹ ਰਹੇ ਸਨ ਜੋ ਅਗੁਆ ਬਣ ਸਕਦਾ ਸੀ।
ਮੈਂ ਦੇਖ ਰਿਹਾ ਸੀ ਕਿ ਇਹ ਸਵਾਲ ਹਰੇਕ ਬੈਠਕ 'ਚ ਪੁੱਛਿਆ ਜਾ ਰਿਹਾ ਸੀ। ਮੈਂ ਅਜਿਹੀਆਂ ਗੱਲਾਂ ਸੁਣੀਆਂ ਕਿ ਸਾਨੂੰ ਇਕ ਭਰੋਸੇਮੰਦ ਨਾਂ ਦੋ ਨਾ ਕਿ ਇਕ ਪਾਰਟੀ ਦਾ ਨਾਂ।
ਮੋਦੀ ਦਾ ਬਿਆਨ ਇਸ ਲਈ ਅਹਿਮ ਹੈ ਕਿ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਆਰ.ਐਸ.ਐਸ ਪ੍ਰਮੁੱਖ ਮੋਹਨ ਭਾਗਵਤ ਅਤੇ ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਨੇ ਇਸ ਜਿੱਤ ਦਾ ਸਿਹਰਾ ਆਮ ਲੋਕਾਂ ਨੂੰ ਦਿੱਤਾ ਸੀ। ਭਾਗਵਤ ਅਤੇ ਅਡਵਾਣੀ ਨੇ ਕਿਹਾ ਕਿ ਦੇਸ਼ ਦੇ ਲੋਕਾਂ 'ਚ ਬਦਲਾਅ ਦੀ ਇੱਛਾ ਸੀ। ਇਨਾਂ ਦੋਹਾਂ ਨੇਤਾਵਾਂ ਨੇ ਜਿੱਤ ਦਾ ਸਿਹਰਾ ਕਿਸੇ ਵਿਅਕਤੀ ਨੂੰ ਦੇਣ ਤੋਂ ਇਨਕਾਰ ਕੀਤਾ ਸੀ।
ਬਰਧਮਾਨ ਤੋਂ 200 ਦੇਸੀ ਬੰਬ ਅਤੇ ਹੱਥਗੋਲੇ ਬਰਾਮਦ
NEXT STORY