ਬਰਧਮਾਨ- ਸ਼ਨੀਵਾਰ ਦੀ ਰਾਤ ਨੂੰ ਜ਼ਿਲੇ ਦੇ ਬੇਲਸੋਰ ਪਿੰਡ ਵਿਚ ਪੁਲਸ ਦੀ ਛਾਪੇਮਾਰੀ ਦੌਰਾਨ 200 ਤੋਂ ਜ਼ਿਆਦਾ ਦੇਸੀ ਬੰਬ, ਹਥਗੋਲੇ ਅਤੇ ਰਿਵਾਲਵਰ ਬਰਾਮਦ ਕੀਤੇ ਗਏ ਹਨ। ਐਡੀਸ਼ਨਲ ਪੁਲਸ ਸੁਪਰਡੈਂਟ ਤਰੁਣ ਨੇ ਕਿਹਾ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਬਰਧਮਾਨ ਦੇ ਪੁਲਸ ਇੰਸਪੈਕਟਰ ਕੁਣਾਲ ਅਗਰਵਾਲ ਦੀ ਅਗਵਾਈ 'ਚ ਇਕ ਕਲੱਬ ਤੋਂ ਦੇਸੀ ਬੰਬ ਅਤੇ ਦੋ ਹੱਥਗੋਲੇ ਬਰਾਮਦ ਕੀਤੇ ਹਨ।
ਇਹ ਕਲੱਬ ਬਰਧਮਾਨ ਸ਼ਹਿਰ ਤੋਂ 23 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਤੋਂ ਬਾਅਦ ਪੁਲਸ ਦਲ ਨੇ ਦੁਰਗਾਪੁਰ ਤੋਂ ਆਏ ਬੰਬ ਰੋਕੂ ਦਸਤੇ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਵਲੋਂ ਐਤਵਾਰ ਦੀ ਸਵੇਰ ਨੂੰ ਛਾਪੇਮਾਰੀ 'ਚ 200 ਦੇਸੀ ਬੰਬ ਅਤੇ ਦੋ ਰਿਵਾਲਵਰ ਵੀ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਦੇਸੀ ਬੰਬਾਂ ਨੂੰ ਹੁਣ ਨਸ਼ਟ ਕੀਤਾ ਜਾ ਰਿਹਾ ਹੈ। ਏ. ਐਸ. ਪੀ. ਨੇ ਕਿਹਾ ਕਿ ਲੋਕਾਂ ਨੂੰ ਇਸ ਸੰਦਰਭ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਸ ਤਿੰਨ ਹੋਰ ਲੋਕਾਂ ਦੀ ਤਲਾਸ਼ ਵਿਚ ਹੈ। ਬੀਤੇ ਅਕਤੂਬਰ ਖਗੜਾਗੜ੍ਹ ਧਮਾਕੇ ਤੋਂ ਬਾਅਦ ਇਹ ਜ਼ਿਲਾ ਖਬਰਾਂ ਵਿਚ ਬਣਿਆ ਹੋਇਆ ਹੈ।
ਮਾਂ ਬੂਹੇ ਖੜ੍ਹੀ ਉਡੀਕਦੀ ਰਹੀ ਕਿ ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਵਾਂਗੀ ਪਰ...
NEXT STORY