ਉਦਗਮੰਡਲਮ- ਅਸਮ ਦੀ ਇਕ 25 ਸਾਲਾ ਲੜਕੀ ਨੇ ਇੱਥੇ ਇਕ ਕਾਲਜ ਦੇ ਹੋਸਟਲ 'ਚ ਕਥਿਤ ਤੌਰ 'ਤੇ ਆਤਮ-ਹੱਤਿਆ ਕਰ ਲਈ।
ਪੁਲਸ ਨੇ ਦੱਸਿਆ ਕਿ ਗੁਹਾਟੀ ਦੀ ਬਾਨਸਮਿਥਾ ਅਧਿਕਾਰੀ ਨੂੰ ਕਲ ਰਾਤ ਉਸ ਦੀ ਰੂਮਮੇਟ ਨੇ ਬਾਥਰੂਮ 'ਚ ਫਾਹੇ 'ਤੇ ਝੂਲਦੇ ਪਾਇਆ ਸੀ। ਇੱਥੋਂ ਦੇ ਜੇ.ਐਸ.ਐਸ. ਕਾਲਜ ਆਫ ਫਾਰਮੇਸੀ 'ਚ ਐਮ ਫਾਰਮਾ ਪਹਿਲੇ ਸਾਲ ਦੀ ਵਿਦਿਆਰਥਣ ਸੀ। ਪੁਲਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਆਤਮ-ਹੱਤਿਆ ਦੇ ਕਾਰਨਾਂ ਦਾ ਪਤਾ ਲੱਗਣਾ ਅਜੇ ਬਾਕੀ ਹੈ।
ਡਰਾਈਵਰ ਨੂੰ ਗੋਲੀ ਮਾਰ ਕੇ ਬਦਮਾਸ਼ ਕਾਰ ਲੈ ਕੇ ਹੋਏ ਫਰਾਰ
NEXT STORY