ਮੇਰਠ- ਉੱਤਰ ਪ੍ਰਦੇਸ਼ 'ਚ ਮੇਰਠ ਦੇ ਕੰਕਰਖੇੜਾ ਖੇਤਰ ਵਿਚ ਬਦਮਾਸ਼ਾਂ ਨੇ ਇਕ ਕਾਰ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਕਾਰ ਲੁੱਟ ਕੇ ਫਰਾਰ ਹੋ ਗਏ। ਪੁਲਸ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਕੁਝ ਲੋਕ ਇਕ ਕਿਰਾਏ ਦੀ ਕਾਰ ਲੈ ਕੇ ਜਾ ਰਹੇ ਸਨ।
ਕੰਕਰਖੇੜਾ ਇਲਾਕੇ 'ਚ ਕਾਰ ਸਵਾਰ ਬਦਮਾਸ਼ਾਂ ਨੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਅਤੇ ਕਾਰ ਲੁੱਟ ਕੇ ਫਰਾਰ ਹੋ ਗਏ। ਡਰਾਈਵਰ ਦੇਵਿੰਦਰ ਪਾਲ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਸ ਸਿਲਸਿਲੇ ਵਿਚ ਪੁਲਸ ਨੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਹੋਰ ਬਦਮਾਸ਼ਾਂ ਦੀ ਤਲਾਸ਼ ਕਰ ਰਹੀ ਹੈ।
'ਲੋਕਸਭਾ ਚੋਣਾਂ 'ਚ ਜਿੱਤ ਦਾ ਸਾਰਾ ਸਿਹਰਾ ਮੈਨੂੰ ਜਾਂਦਾ ਹੈ'
NEXT STORY